ਤਿਹਾੜ ਜੇਲ 'ਚ ਕੈਦੀ ਨੇ ਟਾਇਲਟ 'ਚ ਫਾਂਸੀ ਲਗਾ ਕੇ ਕੀਤੀ ਖੁਦਕੁਸ਼ੀ

2/7/2020 4:58:59 PM

ਨਵੀਂ ਦਿੱਲੀ— ਦਿੱਲੀ ਦੀ ਤਿਹਾੜ ਜੇਲ 'ਚ ਸ਼ੁੱਕਰਵਾਰ ਸਵੇਰੇ ਇਕ ਵਿਚਾਰਅਧੀਨ ਕੈਦੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਕੈਦੀ ਦੀ ਪਛਾਣ ਗਗਨ (21) ਵਜੋਂ ਹੋਈ ਹੈ। ਉਹ ਤਿਹਾੜ ਦੀ ਜੇਲ ਨੰਬਰ 3 'ਚ ਬੰਦ ਸੀ ਅਤੇ ਸਵੇਰੇ ਟਾਇਲਟ 'ਚ ਕਥਿਤ ਤੌਰ 'ਤੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ।

ਤਿਹਾੜ ਜੇਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਗਨ ਵਿਰੁੱਧ 4 ਮਾਮਲੇ ਚੱਲ ਰਹੇ ਸਨ। ਕੈਦੀ ਨੇ ਖੁਦਕੁਸ਼ੀ ਕਿਉਂ ਕੀਤੀ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਸ ਨੇ ਉਸ ਨੂੰ ਚੋਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਸ਼ੁੱਕਰਵਾਰ ਸਵੇਰੇ 10 ਵਜੇ ਦੇ ਕਰੀਬ ਉਸ ਨੂੰ ਟਾਇਲਟ 'ਚ ਫਾਂਸੀ ਨਾਲ ਝੂਲਦੇ ਦੇਖਿਆ ਗਿਆ। ਇਸ ਦੇ ਤੁਰੰਤ ਬਾਅਦ ਜੇਲ ਅਧਿਕਾਰੀ ਉਸ ਨੂੰ ਜੇਲ ਸਥਿਤ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪਿਆ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha