ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਤੀ ਸੰਕਟ ’ਚ ਘਿਰੀ, ਪੀ. ਐੱਫ. ਵਿਭਾਗ ਨੇ ਪ੍ਰਬੰਧਕਾਂ ਨੂੰ ਭੇਜਿਆ ਨੋਟਿਸ

02/09/2021 10:13:07 AM

ਨਵੀਂ ਦਿੱਲੀ- ਤਕਰੀਬਨ 300 ਕਰੋੜ ਰੁਪਏ ਸਾਲਾਨਾ ਬਜਟ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦਾ ਸਮੇਂ ’ਚ ਹਾਲਤ ਖਸਤਾ ਹੋ ਗਈ ਹੈ। ਕਮੇਟੀ ਦਾ ਖਜ਼ਾਨਾ ਪੂਰੀ ਤਰ੍ਹਾਂ ਖਾਲੀ ਹੈ। ਇਸ ਦੇ ਚਲਦਿਆਂ ਪਿਛਲੇ 6 ਮਹੀਨੇ ਤੋਂ ਮੁਲਾਜ਼ਮਾਂ ਦਾ ਪੀ. ਐੱਫ. (ਕਰਮਚਾਰੀ ਭਵਿੱਖ ਨਿਧੀ) ਦਾ ਪੈਸਾ ਵੀ ਨਹੀਂ ਜਮ੍ਹਾ ਹੋ ਸਕਿਆ ਹੈ। ਹਾਲਾਤ ਇਹ ਹੈ ਕਿ ਜੁਲਾਈ 2020 ਤੋਂ ਅੱਧੀ ਰਕਮ ਪੀ. ਐੱਫ. ਦੇ ਇਵਜ ’ਚ ਜਮ੍ਹਾ ਹੋਈ ਹੈ, ਉਸ ਤੋਂ ਬਾਅਦ ਹੁਣ ਤੱਕ 1 ਰੁਪਇਆ ਵੀ ਜਮ੍ਹਾ ਨਹੀਂ ਕਰਵਾਇਆ ਗਿਆ ਹੈ। ਇਸਨੂੰ ਲੈ ਕੇ ਪੀ. ਐੱਫ. ਵਿਭਾਗ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਦਿੱਤਾ ਹੈ ਅਤੇ ਨਾਲ ਹੀ 10 ਦਿਨ ਦਾ ਸਮਾਂ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇਕਰ ਫੌਰਨ ਮੁਲਾਜ਼ਮਾਂ ਦਾ ਪੀ. ਐੱਫ. ਦਾ ਭੁਗਤਾਨ ਨਾ ਕੀਤਾ ਕਸੂਰਵਾਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕਮੇਟੀ ’ਚ 1700 ਦੇ ਕਰੀਬ ਮੁਲਾਜ਼ਮ ਹਨ ਅਤੇ ਇਨ੍ਹਾਂ ਦਾ ਪੀ. ਐੱਫ. ਹਰ ਮਹੀਨੇ ਤਕਰੀਬਨ 62 ਲੱਖ ਰੁਪਏ ਜਾਂਦਾ ਹੈ। ਇਸ ਹਿਸਾਬ ਨਾਲ 6 ਮਹੀਨੇ ਦਾ ਪੀ. ਐੱਫ. ਸਾਢੇ 4 ਕਰੋੜ ਰੁਪਏ ਤੋਂ ਜ਼ਿਆਦਾ ਬਣਦਾ ਹੈ।

ਇਹ ਵੀ ਪੜ੍ਹੋ: ਆਪਣੀ ‘ਧਾਕੜ’ ਲੁੱਕ ਨੂੰ ਕੰਗਨਾ ਨੇ ਦੱਸਿਆ ਦੇਵੀ ਭੈਰਵੀ ਦਾ ਚਿਤਰਨ, ਲੋਕ ਬੋਲੇ- ‘ਖ਼ੁਦ ਨੂੰ ਭਗਵਾਨ ਨਾਲ ਨਾ ਜੋੜੋ’

40 ਰਿਟਾਇਰਡ ਮੁਲਾਜ਼ਮਾਂ ਨੂੰ ਨਹੀਂ ਮਿਲੀ ਗ੍ਰੈਚੂਟੀ
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਰਿਟਾਇਰ ਹੋਏ 40 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਹਾਲੇ ਤੱਕ ਉਨ੍ਹਾਂ ਦਾ ਬਣਦਾ ਹੱਕ ਯਾਨੀ ਗੈਚੂਟੀ ਵੀ ਕਮੇਟੀ ਪ੍ਰਬੰਧਕਾਂ ਵੱਲੋਂ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਕੁੱਝ ਮੁਲਾਜ਼ਮਾਂ ਜਨਵਰੀ-ਫਰਵਰੀ 2020 ’ਚ ਅਤੇ ਕੁਝ ਮੁਲਾਜ਼ਮ ਉਸਦੇ ਅੱਗੇ ਪਿੱਛੇ ਰਿਟਾਇਰ ਹੋਏ ਸਨ। ਸਾਰੇ ਮੁਲਾਜਮ ਆਪਣੀ ਗੈਚੂਟੀ ਦੀ ਬਣਦੀ ਰਕਮ ਦੇ ਲਈ ਰੋਜ਼ਾਨਾ ਧੱਕੇ ਖਾ ਰਹੇ ਹਨ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ: ਕਿਸਾਨੀ ਘੋਲ: ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ ਤੇ ਵਿਰਾਟ ਕੋਹਲੀ ਸਮੇਤ ਕਈ ਸਿਤਾਰਿਆਂ ਦੇ ਟਵੀਟ ਦੀ ਹੋਵੇਗੀ ਜਾਂਚ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਨੌਕਰੀ ਦੇ ਦੌਰਾਨ ਜੇਕਰ ਕਿਸੇ ਕਾਰਣ ਮੁਲਾਜ਼ਮ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਪਰਿਵਾਰ ’ਚੋਂ ਕਿਸੇ ਇਕ ਨੂੰ ਨੌਕਰੀ ਜਾਂ ਪੈਸਾ (ਦੋਵਾਂ ’ਚੋਂ ਇਕ) ਦੇਣ ਦਾ ਪ੍ਰਬੰਧ ਹੈ। ਪ੍ਰੰਤੂ ਇੱਥੇ ਨਿਯਮਾਂ ਦੇ ਉਲਟ ਹੋ ਰਿਹਾ ਹੈ। ਕਈ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਮਹੀਨਿਆਂ ਤੋਂ ਧੱਕੇ ਖਾ ਰਹੇ ਹਨ ਪ੍ਰੰਤੂ ਉਨ੍ਹਾਂ ਨੁੰ ਨਿਯਮ ਦੇ ਮੁਤਾਬਿਕ ਕੁੱਝ ਵੀ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ: ਚਮੋਲੀ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ ਰਿਸ਼ਭ ਪੰਤ, ਕੀਤਾ ਮੈਚ ਫ਼ੀਸ ਦੇਣ ਦਾ ਐਲਾਨ

ਕਮੇਟੀ ਪ੍ਰਬੰਧਕ ਜਾਣਬੁੱਝ ਕੇ ਨਹੀਂ ਦੇਣਾ ਚਾਹੁੰਦੇ ਮੁਲਾਜਮਾਂ ਦਾ ਪੈਸਾ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਗੁਰਦੁਆਰਾ ਐਕਟ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਦਿੱਲੀ ਦੇ ਸਿੱਖਾਂ, ਸੰਸਥਾਵਾਂ, ਇਤਿਹਾਸਕ ਗੁਰਧਾਮਾਂ ਦੀ ਸਾਂਭ-ਸੰਭਾਲ ਦਾ ਹੈ ਪ੍ਰੰਤੂ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਮੌਜੂਦਾ ਕਮੇਟੀ ਪ੍ਰਬੰਧਕ ਅਤੇ ਅਹੁਦੇਦਾਰ ਉੱਤਰਾਖੰਡ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਜੰਮੂ ਕਸ਼ਮਪੀਰ ਸਹਿਤ ਪਾਕਿਸਤਾਨ ਅਤੇ ਅਮਰੀਕਾ ਦੇ ਮੁੱਦੇ ਸੁਲਝਾਉਣ ’ਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ: ਕੰਗਨਾ ਦੀ ਦਿਲਜੀਤ ਨੂੰ ਚੁਣੌਤੀ, ਕਿਹਾ- ਇਕ ਵਾਰ ਕਹਿ ਕੀ ਤੂੰ ਖਾਲਿਸਤਾਨੀ ਨਹੀਂ ਹੈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News