ਮੋਦੀ ਸਰਕਾਰ ਕੰਮ ਕਰੇ, ਬੋਲਣਾ ਘੱਟ ਕਰੇ : ਸ਼ਿਵ ਸੈਨਾ

02/18/2020 5:12:27 PM

ਮੁੰਬਈ— ਸ਼ਿਵ ਸੈਨਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕੰਮ ਕਰੇ, ਬੋਲਣਾ ਘੱਟ ਕਰੇ, ਦਿੱਲੀ ਦੀਆਂ ਚੋਣਾਂ 'ਚ ਇਸ ਤਰ੍ਹਾਂ ਦਾ ਬੋਲਣਾ ਚੱਲ ਨਹੀਂ ਸਕਿਆ, ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇਹ ਸੰਦੇਸ਼ ਮਿਲਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਦਿਸ਼ਾ ਬਦਲਣੀ ਚਾਹੀਦੀ ਹੈ। ਸ਼ਿਵ ਸੈਨਾ ਦੇ ਅਖਬਾਰ 'ਸਾਮਨਾ' ਦੇ ਸੰਪਾਦਕੀ 'ਚ ਲਿਖਿਆ ਗਿਆ ਹੈ ਕਿ ਸੁਪਰੀਮ ਕੋਰਟ ਨੇ ਕੱਲ ਯਾਨੀ ਸੋਮਵਾਰ ਨੂੰ ਕਿਹਾ ਹੈ ਕਿ ਦੇਸ਼ ਹਿੱਤ 'ਚ ਸਰਕਾਰ ਵਲੋਂ ਲਏ ਗਏ ਫੈਸਲੇ ਮੇਹਰਬਾਣੀ ਨਹੀਂ ਹਨ ਅਤੇ ਕਿਸੇ ਗੱਲ 'ਤੇ ਅਸਹਿਮਤੀ ਜ਼ਾਹਰ ਕਰਨਾ ਦੇਸ਼ਧ੍ਰੋਹ ਨਹੀਂ ਹੁੰਦਾ।

ਸੰਪਾਦਕੀ 'ਚ ਅੱਗੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨੇ ਵਾਰਾਣਸੀ 'ਚ ਆਪਣੇ ਭਾਸ਼ਣ 'ਚ ਕਿਹਾ ਕਿ ਕਸ਼ਮੀਰ ਤੋਂ ਧਾਰਾ 370 ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਹਟਾਉਣ ਲਈ ਉਨ੍ਹਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਪਰ ਸਰਕਾਰ ਕਿਸੇ ਵੀ ਦਬਾਅ ਦੇ ਸਾਹਮਣੇ ਝੁਕੇਗੀ ਨਹੀਂ। ਇਸ 'ਤੇ ਟਿੱਪਣੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਇਸ ਲਈ ਕੌਣ ਦਬਾਅ ਪਾ ਰਿਹਾ ਹੈ, ਇਸ ਨੂੰ ਸਪੱਸ਼ਟ ਕੀਤਾ ਜਾਵੇ। ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਫੈਸਲਾ ਦੇਸ਼ ਹਿੱਤ 'ਚ ਹੈ, ਇਸ ਲਈ ਇਸ 'ਤੇ ਬਹੁਤ ਹੱਲਾ ਮਚਾਉਣ ਦੀ ਜ਼ਰੂਰਤ ਨਹੀਂ ਹੈ। ਸੰਸਦ 'ਚ ਇਕ-2 ਲੋਕਾਂ ਨੂੰ ਛੱਡ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਵੀ ਧਾਰਾ 370 ਨੂੰ ਹਟਾਉਣ ਲਈ ਸਮਰਥਨ ਦਿੱਤਾ ਸੀ।


DIsha

Content Editor

Related News