ਦਿੱਲੀ ਸਕੂਲ ਦੀਆਂ ਛੁੱਟੀਆਂ ਜਾਰੀ, ਜਾਣੋ ਕਦੋਂ ਬੰਦ ਰਹਿਣਗੇ ਸਕੂਲ

03/15/2024 3:55:15 PM

ਨਵੀਂ ਦਿੱਲੀ- ਦਿੱਲੀ ਦੇ ਸਕੂਲੀ ਬੱਚਿਆਂ ਲਈ ਅਹਿਮ ਖਬਰ ਹੈ। ਸਿੱਖਿਆ ਡਾਇਰੈਕਟੋਰੇਟ, ਦਿੱਲੀ ਨੇ ਅਕਾਦਮਿਕ ਸਾਲ 2024-25 ਲਈ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਅਕਾਦਮਿਕ ਕੈਲੰਡਰ ਜਾਰੀ ਕਰ ਦਿੱਤਾ ਹੈ। ਦਿੱਲੀ ਸਕੂਲ ਕੈਲੰਡਰ 2024 ਦੇ ਅਨੁਸਾਰ, ਇਸ ਸਾਲ ਗਰਮੀਆਂ ਦੀਆਂ ਛੁੱਟੀਆਂ 11 ਮਈ ਤੋਂ 30 ਜੂਨ, 2024 ਤੱਕ ਰਹਿਣਗੀਆਂ। ਇਸ ਤੋਂ ਇਲਾਵਾ ਡੀ.ਓ.ਈ. ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਕੂਲ ਮੁਖੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਕਾਦਮਿਕ ਸੈਸ਼ਨ ਦੇ ਖਤਮ ਹੋਣ ਤੋਂ ਪਹਿਲਾਂ 220 ਕੰਮਕਾਜੀ ਦਿਨ ਪੂਰੇ ਹੋ ਜਾਣ। ਤੁਹਾਨੂੰ ਦੱਸ ਦੇਈਏ ਕਿ ਇਹ ਕੈਲੰਡਰ ਦਿੱਲੀ ਦੇ ਸਾਰੇ ਸਕੂਲਾਂ 'ਤੇ ਬਰਾਬਰ ਲਾਗੂ ਹੋਵੇਗਾ। 

ਅਗਲੇ ਸੈਸ਼ਨ ਵਿੱਚ 9 ਤੋਂ 11 ਅਕਤੂਬਰ ਤੱਕ ਛੁੱਟੀ ਹੋਵੇਗੀ, ਇਸ ਤੋਂ ਬਾਅਦ ਹੀ ਸਰਦੀਆਂ ਦੀਆਂ ਛੁੱਟੀਆਂ 01 ਜਨਵਰੀ ਤੋਂ ਸ਼ੁਰੂ ਹੋ ਕੇ 15 ਜਨਵਰੀ 2025 ਤੱਕ ਜਾਰੀ ਰਹਿਣਗੀਆਂ। ਹਾਲਾਂਕਿ ਅਧਿਆਪਕਾਂ ਨੂੰ 26 ਤੋਂ 30 ਜੂਨ ਤੱਕ ਕੰਮ ਕਰਨਾ ਹੋਵੇਗਾ। ਇਸ ਤੋਂ ਇਲਾਵਾ ਅਕਾਦਮਿਕ ਕੈਲੰਡਰ 2024 ਵਿੱਚ ਦਿੱਲੀ ਦੇ ਨਰਸਰੀ ਸਕੂਲਾਂ ਵਿੱਚ ਦਾਖ਼ਲੇ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।

6ਵੀਂ ਤੋਂ 9ਵੀਂ ਜਮਾਤ ਤਕ ਐਡਮੀਸ਼ਨ ਲਈ ਰਜਿਸਟ੍ਰੇਸ਼ਨ ਕਦੋਂ ਤੋਂ ਸ਼ੁਰੂ

ਦਿੱਲੀ ਸਕੂਲ ਕੈਲੰਡਰ 2024-25 ਦੇ ਅਨੁਸਾਰ, 6ਵੀਂ ਜਮਾਤ ਤੋਂ 9ਵੀਂ ਜਮਾਤ ਤੱਕ ਦਾਖਲੇ ਲਈ ਅਰਜ਼ੀ ਪ੍ਰਕਿਰਿਆ 1 ਅਪ੍ਰੈਲ ਤੋਂ 10 ਮਈ ਤੱਕ ਚੱਲੇਗੀ। ਇਸ ਦੇ ਨਾਲ ਹੀ ਗੈਰ-ਅਨੁਸੂਚਿਤ ਪ੍ਰੋਗਰਾਮਾਂ ਲਈ ਦਾਖਲੇ 3 ਪੜਾਵਾਂ ਵਿੱਚ ਕੀਤੇ ਜਾਣਗੇ। ਇਸ ਦੇ ਲਈ ਪ੍ਰਿੰਸੀਪਲਾਂ ਨੂੰ 20 ਤੋਂ 26 ਜੁਲਾਈ ਤੱਕ ਦਾਖਲਾ ਪ੍ਰਕਿਰਿਆ ਲਈ ਫਾਰਮ ਸਬੰਧਤ ਖੇਤਰੀ ਦਫ਼ਤਰ ਨੂੰ ਭੇਜਣੇ ਹੋਣਗੇ। ਫਿਰ ਆਰ.ਟੀ.ਈ. ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਦਾਖ਼ਲੇ ਸਾਲ ਭਰ ਕੀਤੇ ਜਾਣਗੇ।

ਦਿੱਲੀ ਨਰਸਰੀ ਸਕੂਲਾਂ 'ਚ ਦਾਖਲਾ

ਦਿੱਲੀ ਸਰਕਾਰ ਵੱਲੋਂ ਜਾਰੀ ਸ਼ੈਡਿਊਲ ਅਨੁਸਾਰ ਨਰਸਰੀ ਅਤੇ ਕੇ.ਜੀ./ਕਲਾਸ 1 (ਐਂਟਰੀ ਕਲਾਸ) ਵਿੱਚ ਅਕਾਦਮਿਕ ਸਾਲ 2024-2025 ਲਈ ਦਾਖਲਾ ਪ੍ਰਕਿਰਿਆ 3 ਮਾਰਚ, 2024 ਤੋਂ ਸ਼ੁਰੂ ਹੋ ਗਈ ਹੈ, ਜੋ ਕਿ 15 ਮਾਰਚ, 2024 ਤੱਕ ਪੂਰੀ ਹੋ ਜਾਵੇਗੀ। ਦਿੱਲੀ ਦੇ ਨਰਸਰੀ ਸਕੂਲਾਂ ਵਿੱਚ ਦਾਖ਼ਲੇ ਦੀ ਤਿਆਰੀ ਕਰ ਰਹੇ ਮਾਪੇ 22 ਤੋਂ 23 ਮਾਰਚ 2024 ਤੱਕ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾ ਸਕਦੇ ਹਨ। ਦੱਸ ਦਈਏ ਕਿ ਵੇਟਿੰਗ ਲਿਸਟ ਦੀਆਂ ਖਾਲੀ ਸੀਟਾਂ 'ਤੇ ਦਾਖਲੇ 02 ਅਪ੍ਰੈਲ ਤੋਂ ਸ਼ੁਰੂ ਹੋਣਗੇ।


Rakesh

Content Editor

Related News