ਦਿੱਲੀ : ਸਰਾਏ ਰੋਹਿੱਲਾ ਦੀਆਂ ਝੁੱਗੀਆਂ 'ਚ ਲੱਗੀ ਅੱਗ

Friday, Jan 10, 2020 - 10:25 AM (IST)

ਦਿੱਲੀ : ਸਰਾਏ ਰੋਹਿੱਲਾ ਦੀਆਂ ਝੁੱਗੀਆਂ 'ਚ ਲੱਗੀ ਅੱਗ

ਨਵੀਂ ਦਿੱਲੀ— ਦਿੱਲੀ ਦੇ ਸਰਾਏ ਰੋਹਿੱਲਾ ਕੋਲ ਝੁੱਗੀਆਂ 'ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਝੁੱਗਈਆਂ ਲਿਬਰਟੀ ਸਿਨੇਮਾ ਕੋਲ ਹਨ। ਹਾਲਾਂਕਿ ਇਹ ਅੱਗ ਕਿਵੇਂ ਲੱਗੀ, ਇਸ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦਿੱਲੀ 'ਚ ਪਿਛਲੇ ਇਕ ਮਹੀਨੇ 'ਚ ਅੱਗ ਦੀ ਇਹ ਚੌਥੀ ਘਟਨਾ ਦੇਖਣ ਨੂੰ ਮਿਲੀ ਹੈ। ਇਸ ਤੋਂ ਬਾਅਦ 8 ਦਸੰਬਰ ਨੂੰ ਦਿੱਲੀ 'ਚ ਅਨਾਜ ਮੰਡੀ ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਫੈਕਟਰੀ 'ਚ ਅੱਗ ਲੱਗ ਗਈ ਸੀ। ਇਸ 'ਚ ਇਮਾਰਤ ਦੇ ਅੰਦਰ ਸੌਂ ਰਹੇ 59 'ਚੋਂ 43 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ 23 ਜਨਵਰੀ ਨੂੰ ਕਿਰਾੜੀ ਖੇਤਰ 'ਚ ਇਕ ਕੱਪੜਾ ਗੋਦਾਮ 'ਚ ਦੇਰ ਰਾਤ ਅੱਗ ਲੱਗਣ ਨਾਲ ਤਿੰਨ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਇਕ ਜਨਵਰੀ ਨੂੰ ਦਿੱਲੀ ਦੇ ਪੀਰਾਗੜ੍ਹੀ ਇਲਾਕੇ 'ਚ ਸਥਿਤ ਇਕ ਫੈਕਟਰੀ 'ਚ ਵੀਰਵਾਰ ਸਵੇਰ ਭਿਆਨਕ ਅੱਗ ਲੱਗ ਗਈ। ਰਾਹਤ ਅਤੇ ਬਚਾਅ ਦੌਰਾਨ ਇਕ ਧਮਾਕਾ ਹੋਇਆ ਅਤੇ ਬਿਲਡਿੰਗ ਢਹਿ ਗਈ। ਇਸ ਦੇ ਮਲਬੇ 'ਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਮੇਤ ਕਈ ਲੋਕ ਦਬ ਗਏ।


author

DIsha

Content Editor

Related News