ਪਹਿਲੀ ਵਾਰ ਦਿੱਲੀ ਤੋਂ ਘੁੰਮਣ ਆਈ ਕੋਮਲ ਬਣੀ ਮਨਾਲੀ ਕੁਈਨ

Sunday, Jan 01, 2023 - 01:10 PM (IST)

ਪਹਿਲੀ ਵਾਰ ਦਿੱਲੀ ਤੋਂ ਘੁੰਮਣ ਆਈ ਕੋਮਲ ਬਣੀ ਮਨਾਲੀ ਕੁਈਨ

ਮਨਾਲੀ, (ਰਮੇਸ਼)- ਹਿਮਾਚਲ ਟੂਰਿਜ਼ਮ ਡਿਵੈੱਲਪਮੈਂਟ ਕਾਰਪੋਰੇਸ਼ਨ ਵਲੋਂ ਮਨਾਲੀ ਦੇ ਕਲੱਬ ਹਾਊਸ ਵਿਚ ਨਵੇਂ ਸਾਲ ਦੀ ਆਮਦ ’ਤੇ ਆਯੋਜਿਤ ਪ੍ਰੋਗਰਾਮ ’ਚ ਦਿੱਲੀ ਦੀ ਸ਼੍ਰੀਮਤੀ ਕੋਮਲ ਸਿੰਘ ਨੂੰ ‘ਮਨਾਲੀ ਕੁਈਨ 2023’ ਚੁਣਿਆ ਗਿਆ। ਸੈਰ ਸਪਾਟਾ ਨਿਗਮ ਨੇ ਕੋਮਲ ਸਿੰਘ ਨੂੰ ਪਰਿਵਾਰ ਸਮੇਤ ਆਪਣੇ ਹੋਟਲ ’ਚ ਦੋ ਦਿਨ ਮੁਫ਼ਤ ਠਹਿਰਣ ਦਾ ਸੱਦਾ ਵੀ ਦਿੱਤਾ ਹੈ।

ਮੁਕਾਬਲਾ ਸ਼ਨੀਵਾਰ ਰਾਤ 12:30 ਵਜੇ ਕਰਵਾਇਆ ਗਿਆ। ਦਰਜਨਾਂ ਸੈਲਾਨੀਆਂ ਨੇ ਭਾਗ ਲੈ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਮੌਕੇ ਲੋਕ ਗਾਇਕ ਨੀਰੂ ਚਾਂਦਨੀ ਨੇ ਆਪਣੀ ਸੁਰੀਲੀ ਆਵਾਜ਼ ਦੇ ਜਾਦੂ ਨਾਲ ਸੈਲਾਨੀਆਂ ਨੂੰ ਝੂਮਣ ਲਾ ਦਿੱਤਾ।

ਇਸ ਮੌਕੇ ਲੈਮਨ ਡਾਂਸ ’ਚ ਮਿਸ ਨਿਧੀ ਅਤੇ ਮਿਸਟਰ ਪ੍ਰਦੀਪ ਨੇ ਬਾਜ਼ੀ ਮਾਰੀ। ਬੈਲੂਨ ਡਾਂਸ ਮੁਕਾਬਲੇ ’ਚ ਮਿਸਟਰ ਆਸ਼ੀਸ਼ ਅਤੇ ਮਿਸਿਜ਼ ਨੇਹਾ ਜੇਤੂ ਰਹੇ, ਜਦੋਂ ਕਿ ਆਸ਼ੀਸ਼ ਅਤੇ ਨੇਹਾ ਨੇ ਬੈਸਟ ਡਾਂਸ ਕਪਲ ਦਾ ਖਿਤਾਬ ਜਿੱਤਿਆ। ਕੋਮਲ ਨੇ ਦੱਸਿਆ ਕਿ ਉਹ ਲੋਕ ਪਹਿਲੀ ਵਾਰ ਮਨਾਲੀ ਆਏ ਹਨ। ਉਨ੍ਹਾਂ ਇੱਥੇ ਸੈਰ-ਸਪਾਟਾ ਸਥਾਨਾਂ ਦੀ ਸੁੰਦਰਤਾ ਦਾ ਅਨੰਦ ਮਾਣਿਆ।


author

Rakesh

Content Editor

Related News