ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ’ਚ ਸੁਧਾਰ ਪਰ AQI ਅਜੇ ਵੀ ‘ਖਰਾਬ’ ਸ਼੍ਰੇਣੀ ’ਚ

Wednesday, Oct 26, 2022 - 10:41 AM (IST)

ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ’ਚ ਸੁਧਾਰ ਪਰ AQI ਅਜੇ ਵੀ ‘ਖਰਾਬ’ ਸ਼੍ਰੇਣੀ ’ਚ

ਨਵੀਂ ਦਿੱਲੀ- ਅਨੁਕੂਲ ਹਵਾ ਚੱਲਣ ਕਾਰਨ ਦਿੱਲੀ ਦੀ ਹਵਾ ਗੁਣਵੱਤਾ ’ਚ ਬੁੱਧਵਾਰ ਯਾਨੀ ਕਿ ਅੱਜ ਸੁਧਾਰ ਵੇਖਿਆ ਗਿਆ ਪਰ ਇਹ ‘ਖਰਾਬ ਸ਼੍ਰੇਣੀ’ ਵਿਚ ਹੀ ਦਰਜ ਕੀਤੀ ਗਈ। ਹਵਾ ਗੁਣਵੱਤਾ ਸੂਚਕਾਂਕ (AQI) ਮੰਗਲਵਾਰ ਸ਼ਾਮ 4 ਵਜੇ 303 ਤੋਂ ਸੁਧਰ ਕੇ ਬੁੱਧਵਾਰ ਨੂੰ ਸਵੇਰੇ 6 ਵਜੇ 262 ਦਰਜ ਕੀਤਾ ਗਿਆ। ਸੋਮਵਾਰ ਨੂੰ ਦੀਵਾਲੀ ਵਾਲੇ ਦਿਨ ਸ਼ਾਮ 4 ਵਜੇ ਇਹ 312 ਸੀ। ਗੁਆਂਢੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਸ਼ਹਿਰਾਂ ਗਾਜ਼ੀਆਬਾਦ (262), ਨੋਇਡਾ (246), ਗ੍ਰੇਟਰ ਨੋਇਡਾ (196), ਗੁਰੂਗ੍ਰਾਮ (242) ਅਤੇ ਫਰੀਦਾਬਾਦ (243) ਵਿਚ ਹਵਾ ਦੀ ਗੁਣਵੱਤਾ "ਮੱਧਮ" ਤੋਂ "ਖ਼ਰਾਬ" ਸ਼੍ਰੇਣੀ ’ਚ ਦਰਜ ਕੀਤੀ ਗਈ।

ਇਹ ਵੀ ਪੜ੍ਹੋ- ਪਾਬੰਦੀ ਦੇ ਬਾਵਜੂਦ ਦਿੱਲੀ ’ਚ ਖ਼ੂਬ ਚੱਲੇ ਪਟਾਕੇ, ਰਾਜਧਾਨੀ ਦੀ ਆਬੋ-ਹਵਾ ਹੋਈ ‘ਬੇਹੱਦ ਖਰਾਬ’

ਦੱਸ ਦੇਈਏ ਕਿ 0 ਅਤੇ 50 ਦੇ ਵਿਚਕਾਰ AQI ਨੂੰ 'ਚੰਗਾ', 51 ਅਤੇ 100 ਵਿਚਕਾਰ 'ਤਸੱਲੀਬਖਸ਼', 101 ਅਤੇ 200 'ਮੱਧਮ', 201 ਅਤੇ 300 'ਖ਼ਰਾਬ', 301 ਅਤੇ 400 'ਬੇਹੱਦ ਖ਼ਰਾਬ' ਅਤੇ 401 ਅਤੇ 500 ਦੇ ਵਿਚਕਾਰ  AQI ਨੂੰ ਗੰਭੀਰ' ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ-  ਦਿੱਲੀ ’ਚ ਵੱਧਦੇ ਪ੍ਰਦੂਸ਼ਣ ’ਤੇ ਕੇਜਰੀਵਾਲ ਨੇ ਕਿਹਾ- ਅਜੇ ਲੰਮਾ ਸਫ਼ਰ ਤੈਅ ਕਰਨਾ ਹੈ

ਦੀਵਾਲੀ ਦੀ ਰਾਤ ਪਟਾਕਿਆਂ ’ਤੇ ਲਾਈ ਗਈ ਪਾਬੰਦੀ ਦਾ ਕਈ ਨਿਵਾਸੀਆਂ ਵਲੋਂ ਉਲੰਘਣ ਕੀਤੇ ਜਾਣ ਮਗਰੋਂ ਰਾਜਧਾਨੀ ’ਚ ਮੰਗਲਵਾਰ ਨੂੰ ਹਵਾ ਗੁਣਵੱਤਾ ‘ਬਹੁਤ ਖ਼ਰਾਬ’ ਦਰਜ ਕੀਤੀ ਗਈ ਸੀ ਪਰ ਅਗਲੇ ਦਿਨ ਪ੍ਰਦੂਸ਼ਣ ਦਾ ਪੱਧਰ 2015 ਤੋਂ ਬਾਅਦ ਸਭ ਤੋਂ ਘੱਟ ਸੀ। ਪਰਾਲੀ ਸਾੜਨ ਦੀਆਂ ਘਟਨਾਵਾਂ ਵੀ ਇਸ ਮਹੀਨੇ ਵਿੱਚ ਵੱਧ ਜਾਂਦੀਆਂ ਹਨ, ਜਿਸ ਨਾਲ ਖੇਤਰ ਵਿੱਚ ਸੰਘਣੀ ਧੁੰਦ ਪੈ ਜਾਂਦੀ ਹੈ, ਜਦੋਂ ਕਿ ਘੱਟ ਤਾਪਮਾਨ ਪ੍ਰਦੂਸ਼ਕਾਂ ਨੂੰ ਹਟਾਉਣ ਤੋਂ ਰੋਕਦਾ ਹੈ।


author

Tanu

Content Editor

Related News