ਹੋਰ ਪ੍ਰਦੂਸ਼ਿਤ ਹੋਈ ਦਿੱਲੀ ਦੀ ਹਵਾ, ਹਰਿਆਣਾ ਦੇ 6 ਸ਼ਹਿਰਾਂ 'ਚ AQI 300 ਦੇ ਪਾਰ

Monday, Oct 30, 2023 - 03:51 PM (IST)

ਹੋਰ ਪ੍ਰਦੂਸ਼ਿਤ ਹੋਈ ਦਿੱਲੀ ਦੀ ਹਵਾ, ਹਰਿਆਣਾ ਦੇ 6 ਸ਼ਹਿਰਾਂ 'ਚ AQI 300 ਦੇ ਪਾਰ

ਨਵੀਂ ਦਿੱਲੀ- ਠੰਡ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਹਵਾ ਪ੍ਰਦੂਸ਼ਣ ਦੀ ਸਥਿਤੀ ਹੋਰ ਖਰਾਬ ਹੋ ਗਈ ਹੈ। ਦਰਅਸਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਣ ਅਤੇ ਸਵੇਰੇ-ਸ਼ਾਮ ਅੋਸ ਡਿੱਗਣ ਕਾਰਨ ਹਾਲਾਤ ਵਿਗੜਨ ਵਿਚ ਵੱਡੀ ਭੂਮਿਕਾ ਨਿਭਾਈ ਹੈ। 

ਇਹ ਵੀ ਪੜ੍ਹੋ- ਹੁਣ ਮਾਤਾ ਚਿੰਤਪੂਰਨੀ ਮੰਦਰ ਤੋਂ ਸ਼ਰਧਾਲੂ ਘਰ ਬੈਠੇ ਮੰਗਵਾ ਸਕਦੇ ਹਨ ਪ੍ਰਸ਼ਾਦ

ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (AQI) ਐਤਵਾਰ ਨੂੰ 325 ਰਿਹਾ, ਜੋ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਆਉਂਦਾ ਹੈ। ਇਹ ਰਾਜਧਾਨੀ ਵਿਚ ਇਸ ਸੀਜ਼ਨ ਦਾ ਸਭ ਤੋਂ ਵੱਧ AQI ਸੀ। ਦੇਸ਼ ਵਿਚ ਸਭ ਤੋਂ ਵੱਧ AQI ਹਰਿਆਣਾ ਦੇ ਕੈਥਲ 'ਚ ਦਰਜ ਕੀਤਾ ਗਿਆ, ਜਿੱਥੇ AQI 380 ਦਰਜ ਕੀਤਾ ਗਿਆ। ਮਾਹਰਾਂ ਮੁਤਾਬਕ ਮੌਸਮ ਵਿਚ ਬਦਲਾਅ ਅਤੇ ਪਰਾਲੀ ਸਾੜਨ ਕਾਰਨ ਨਿਕਲਣ ਵਾਲੇ ਧੂੰਆਂ ਘੁਲਣ ਨਾਲ ਦੀਵਾਲੀ ਤੋਂ ਪਹਿਲਾਂ ਹੀ ਹਵਾ ਬੇਹੱਦ ਖਰਾਬ ਸ਼੍ਰੇਣੀ ਵਿਚ ਪਹੁੰਚ ਗਈ ਹੈ। 

ਇਹ ਵੀ ਪੜ੍ਹੋ-  ਸਕੂਲ ਬੱਸ ਅਤੇ ਵੈਨ ਦੀ ਜ਼ੋਰਦਾਰ ਟੱਕਰ, 4 ਬੱਚਿਆਂ ਦੀ ਦਰਦਨਾਕ ਮੌਤ, ਪਿਆ ਚੀਕ-ਚਿਹਾੜਾ

ਮੌਸਮ ਵਿਭਾਗ ਮੁਤਾਬਕ ਅਜੇ ਸੁਧਾਰ ਦੀ ਸੰਭਾਵਨਾ ਨਹੀਂ ਹੈ। ਬੁੱਧਵਾਰ ਤੱਕ ਹਾਲਾਤ ਇਹੋ ਜਿਹੇ ਹੀ ਬਣੇ ਰਹਿਣਗੇ। ਕੈਥਲ ਤੋਂ ਇਲਾਵਾ AQI ਸੋਨੀਪਤ 'ਚ 367, ਜੀਂਦ 'ਚ 354, ਬਹਾਦਰਗੜ੍ਹ 'ਚ 348, ਰੋਹਤਕ 'ਚ 316 ਅਤੇ ਫਰੀਦਾਬਾਦ 'ਚ 309 ਦਰਜ ਕੀਤਾ ਗਿਆ। ਸੂਬੇ ਦੇ ਚਾਰ ਸ਼ਹਿਰਾਂ ਨੇ ਰਾਜਧਾਨੀ ਦਿੱਲੀ ਦੇ AQI 325 ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Tanu

Content Editor

Related News