ਦਿੱਲੀ ''ਚ ਸੌਖਾ ਨਹੀਂ ਸਾਹ ਲੈਣਾ, ਹਵਾ ਦੀ ਗੁਣਵੱਤਾ ''ਬਹੁਤ ਖਰਾਬ''

Saturday, Dec 08, 2018 - 05:19 PM (IST)

ਦਿੱਲੀ ''ਚ ਸੌਖਾ ਨਹੀਂ ਸਾਹ ਲੈਣਾ, ਹਵਾ ਦੀ ਗੁਣਵੱਤਾ ''ਬਹੁਤ ਖਰਾਬ''

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਲਗਾਤਾਰ ਬੇਹੱਦ ਖਰਾਬ ਸ਼੍ਰੇਣੀ ਵਿਚ ਬਣੀ ਹੋਈ ਹੈ ਅਤੇ ਅਧਿਕਾਰੀਆਂ ਨੇ ਇਸ ਦੇ ਹੋਰ ਵਧਣ ਦੀ ਚਿਤਾਵਨੀ ਦਿੱਤੀ ਹੈ। ਇੱਥੇ ਅਗਲੇ ਹਫਤੇ ਸੰਘਣੀ ਧੁੰਦ ਪੈਣ ਦਾ ਅਨੁਮਾਨ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਦੀ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 343 ਰਿਕਾਰਡ ਕੀਤਾ ਹੈ। ਜੇਕਰ ਏ. ਕਿਊ. ਆਈ. 201 ਤੋਂ 300 ਵਿਚਾਲੇ ਹੈ ਤਾਂ ਉਸ ਨੂੰ 'ਖਰਾਬ' ਮੰਨਿਆ ਜਾਂਦਾ ਹੈ। 

ਜੇਕਰ ਇਹ 301 ਤੋਂ 400 ਹੈ ਤਾਂ 'ਬਹੁਤ ਖਰਾਬ' ਅਤੇ 401 ਤੋਂ 500 ਹੈ ਤਾਂ 'ਗੰਭੀਰ' ਮੰਨਿਆ ਜਾਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ ਦੇ ਜਹਾਂਗੀਰਪੁਰੀ, ਨਹਿਰੂ ਨਗਰ ਸਮੇਤ 4 ਇਲਾਕਿਆਂ ਵਿਚ ਹਵਾ ਦੀ ਗੁਣਵੱਤਾ 'ਗੰਭੀਰ ਸ਼੍ਰੇਣੀ' ਵਿਚ ਦਰਜ ਕੀਤੀ ਗਈ, ਜਦਕਿ 26 ਇਲਾਕਿਆਂ ਵਿਚ ਬਹੁਤ ਖਰਾਬ ਰਹੀ। ਫਰੀਦਾਬਾਦ ਅਤੇ ਨੋਇਡਾ ਵਿਚ ਵੀ ਹਵਾ ਦੀ ਗੁਣਵੱਤਾ ਬਹੁਤ ਖਰਾਬ ਰਿਕਾਰਡ ਕੀਤੀ ਗਈ ਹੈ। ਪੀਐਮ 2.5 ਦਾ ਪੱਧਰ 193 ਸੀ ਅਤੇ ਪੀਐਮ 10 ਦਾ ਪੱਧਰ 353 ਸੀ।


Related News