ਗੈਂਗਸਟਰ ਦੇ ਸੋਸ਼ਲ ਮੀਡੀਆ ''ਪ੍ਰੋਫਾਈਲ'' ''ਤੇ ਤਿੱਖੀ ਨਜ਼ਰ ਰੱਖੇਗੀ ਦਿੱਲੀ ਪੁਲਸ

Thursday, Nov 28, 2024 - 04:56 PM (IST)

ਗੈਂਗਸਟਰ ਦੇ ਸੋਸ਼ਲ ਮੀਡੀਆ ''ਪ੍ਰੋਫਾਈਲ'' ''ਤੇ ਤਿੱਖੀ ਨਜ਼ਰ ਰੱਖੇਗੀ ਦਿੱਲੀ ਪੁਲਸ

ਨਵੀਂ ਦਿੱਲੀ : ਗੈਂਗਸਟਰਾਂ ਅਤੇ ਅਪਰਾਧੀਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਜਾਂ ਪ੍ਰੋਫਾਈਲਾਂ ਨੂੰ ਲਾਇਕ ਕਰਨਾ, ਸਾਂਝਾ ਕਰਨਾ ਜਾਂ ਫਾਲੋ ਕਰਨਾ ਹੁਣ ਇੰਟਰਨੈਟ ਉਪਭੋਗਤਾਵਾਂ ਲਈ ਸਮੱਸਿਆ ਬਣ ਸਕਦਾ ਹੈ। ਦਿੱਲੀ ਪੁਲਸ ਨੇ ਅਜਿਹੀਆਂ ਗਤੀਵਿਧੀਆਂ 'ਤੇ ਸਖ਼ਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਲ ਗੱਲ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ 'ਸਮਾਜ ਵਿਰੋਧੀ' ਤੱਤਾਂ ਦੀ ਪਛਾਣ ਕਰਨ ਲਈ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਲਗਾਤਾਰ ਜਾਂਚ ਕੀਤੀ ਜਾਵੇਗੀ। ਪੁਲਸ ਨੇ 'ਸਮਾਜ ਵਿਰੋਧੀ' ਅਨਸਰਾਂ ਦੀ ਸੂਚੀ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਹੈ, ਜੋ ਅਪਰਾਧ ਕਰਨ ਤੋਂ ਬਾਅਦ ਕਈ ਵਾਰ ਗ੍ਰਿਫਤਾਰ ਜਾਂ ਫੜੇ ਗਏ ਹਨ ਅਤੇ ਜੇਲ ਜਾਂ ਸੁਧਾਰ ਘਰ ਭੇਜੇ ਗਏ ਹਨ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ

ਇਸ ਤੋਂ ਬਾਅਦ ਵੀ ਉਹ ਮੁੜ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੇ ਹਨ। ਸੀਨੀਅਰ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ, "ਅਸੀਂ ਦਿੱਲੀ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਾਰੇ ਪੁਲਸ ਥਾਣਿਆਂ ਅਤੇ ਚੌਕੀਆਂ ਨੂੰ 'ਸਮਾਜ ਵਿਰੋਧੀ' ਤੱਤਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।" ਉਹਨਾਂ ਕਿਹਾ ਕਿ ਉਹਨਾਂ ਅਪਰਾਧੀਆਂ ਦੀ ਇਕ ਸੂਚੀ ਤਿਆਰ ਕੀਤੀ ਜਾਵੇਗੀ, ਜਿਹਨਾਂ ਨੂੰ ਸਮਾਜ ਵਿਰੋਧੀ ਅਨਸਰ ਫਾਲੋ ਕਰਦੇ ਹਨ। ਸਾਰੇ 15 ਜ਼ਿਲ੍ਹਿਆ ਦੀ ਪੁਲਸ ਅਤੇ ਸਪੈਸ਼ਲ ਸੈੱਲ, ਕ੍ਰਾਇਮ ਬ੍ਰਾਂਚ, ਰੇਲਵੇ ਅਤੇ ਮੈਟਰੋ ਵਰਗੀਆਂ ਸਾਰੀਆਂ ਇਕਾਈਆਂ ਨੂੰ ਉਹਨਾਂ ਅਪਰਾਧੀਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ, ਜੋ ਸੋਸ਼ਲ ਮੀਡੀਆ 'ਤੇ ਕਿਸੇ ਵੀ ਗੈਂਗਸਟਰ ਨੂੰ ਫਾਲੋ ਕਰ ਰਹੇ ਹਨ।

ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ

ਸੋਸ਼ਲ ਮੀਡੀਆ 'ਤੇ ਉਹਨਾਂ ਦੀ ਪੋਸਟ ਨੂੰ ਲਾਈਕ ਜਾਂ ਸ਼ੇਅਰ ਕਰ ਰਹੇ ਹਨ। ਇਸ ਨਾਲ ਗੈਂਗਸਟਰਾਂ ਨਾਲ ਉਹਨਾਂ ਦੇ ਸਬੰਧਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਸਮਾਜ ਵਿਰੋਧੀ ਤੱਤਾਂ ਨੂੰ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਤਸਵੀਰਾਂ ਜਾਂ ਵੀਡੀਓ ਪੋਸਟ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਸੋਸ਼ਲ ਮੀਡੀਆ ਨਿਗਰਾਨੀ ਟੀਮ ਗੈਂਗਸਟਰਾਂ ਦੀਆਂ ਵੱਖ-ਵੱਖ 'ਪ੍ਰੋਫਾਈਲਾਂ' ਸ਼ੇਅਰ ਕਰਨ ਵਾਲੀਆਂ ਵੀਡੀਓਜ਼ ਜਾਂ ਰੀਲਾਂ 'ਤੇ ਨਜ਼ਰ ਰੱਖੇਗੀ। ਅਧਿਕਾਰੀ ਨੇ ਕਿਹਾ ਕਿ ਗੈਂਗਸਟਰ ਕਿਸ਼ੋਰਾਂ ਅਤੇ ਨੌਜਵਾਨਾਂ ਨੂੰ ਆਪਣਾ ਸੰਭਾਵੀ ਨਿਸ਼ਾਨਾ ਬਣਾਉਂਦੇ ਹਨ।

ਉਹਨਾਂ ਕਿਹਾ, 'ਗੈਂਗਸਟਰ ਦੇ ਸਥਾਨਕ ਸਾਥੀ ਨੌਜਵਾਨਾਂ 'ਤੇ ਨਜ਼ਰ ਰੱਖਦੇ ਹਨ, ਜੋ ਜਾਂ ਤਾਂ ਹਥਿਆਰਾਂ ਸਮੇਤ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ ਜਾਂ ਫਿਰ ਕਿਸੇ ਮਾਮੂਲੀ ਅਪਰਾਧ ਵਿਚ ਸ਼ਾਮਲ ਹੁੰਦੇ ਹਨ। ਇਹ ਸਾਥੀ ਗੈਂਗਸਟਰਾਂ ਨਾਲ ਆਪਣੇ ਪ੍ਰੋਫਾਈਲ ਸਾਂਝੇ ਕਰਦੇ ਹਨ; ਬਾਅਦ ਵਿੱਚ ਗੈਂਗਸਟਰ ਇਨ੍ਹਾਂ ਨੌਜਵਾਨਾਂ ਨੂੰ ਅਪਰਾਧ ਕਰਨ ਲਈ ਪੈਸੇ ਅਤੇ ਹਥਿਆਰ ਮੁਹੱਈਆ ਕਰਵਾਉਂਦੇ ਹਨ।'

ਇਹ ਵੀ ਪੜ੍ਹੋ - ਲਾੜੇ ਦੇ ਜੀਜੇ ਨੇ DJ 'ਤੇ ਲਵਾਇਆ ਗੀਤ, ਲਾੜੀ ਨੇ ਤੋੜ 'ਤਾ ਵਿਆਹ, ਬੱਸ ਫਿਰ ਭੱਖ ਗਿਆ ਮਾਹੌਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News