ਝੂਠ ਬੋਲ ਕੇ ਕੁਆਰੰਟੀਨ ਹੋਏ ਦਿੱਲੀ ਪੁਲਸ ਦੇ 3 ਸਿਪਾਹੀ, ਕੀਤਾ ਸਸਪੈਂਡ

Friday, May 01, 2020 - 11:44 AM (IST)

ਨਵੀਂ ਦਿੱਲੀ-ਕੋਰੋਨਾ ਮਹਾਮਾਰੀ ਦੌਰਾਨ ਡਿਊਟੀ ਤੋਂ ਬਚਣ ਲਈ ਝੂਠ ਬੋਲਣਾ ਦਿੱਲੀ ਪੁਲਸ ਦੇ 3 ਜਵਾਨਾਂ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦੱਸ ਦੇਈਏ ਕਿ ਦਿੱਲੀ ਪੁਲਸ ਦੇ 3 ਸਿਪਾਹੀਆਂ ਨੇ ਕੋਰੋਨਾ ਇਨਫੈਕਟਡ ਇੰਸਪੈਕਟਰ ਦੇ ਸੰਪਰਕ 'ਚ ਆਉਣ ਦਾ ਦਾਅਵਾ ਕੀਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ 'ਚ ਭੇਜ ਦਿੱਤਾ ਸੀ। 

ਦੱਸਣਯੋਗ ਹੈ ਕਿ ਦਿੱਲੀ ਦੇ ਸ਼ਾਸਤਰੀ ਪਾਰਕ ਮੈਟਰੋ ਸਟੇਸ਼ਨ 'ਤੇ ਇਨ੍ਹਾਂ 3 ਦੀ ਡਿਊਟੀ ਲਾਈ ਗਈ ਸੀ। 3 ਜਵਾਨਾਂ ਨੇ ਦੱਸਿਆ ਹੈ ਕਿ ਥਾਣੇ ਦੇ ਇਕ ਸਬ ਇੰਸਪੈਕਟਰ ਦੇ ਨਾਲ ਡਿਊਟੀ ਕਰ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਪਰ ਜਦੋਂ ਅਧਿਕਾਰੀਆਂ ਨੇ ਉਨ੍ਹਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਝੂਠ ਦਾ ਖੁਲਾਸਾ ਹੋਇਆ।  ਦਿੱਲੀ ਪੁਲਸ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ 3 ਸਿਪਾਹੀਆਂ ਦੀ ਡਿਊਟੀ ਐੱਸ.ਆਈ. ਦੇ ਨਾਲ ਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਸੰਪਰਕ 'ਚ ਆਏ ਸੀ। ਇਸ ਤੋਂ ਬਾਅਦ ਇਨ੍ਹਾਂ 3 ਸਿਪਾਹੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। 

ਦੇਸ਼ ਭਰ ਕੋਰੋਨਾਵਾਇਰਸ ਦਾ ਕਹਿਰ ਜਾਰੀ-
ਸਿਹਤ ਮੰਤਰਾਲੇ ਵਲੋਂ ਅੱਜ ਭਾਵ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ 1993 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ 35043 ਪੀੜਤ ਮਾਮਲਿਆਂ ਪੁਸ਼ਟੀ ਹੋ ਚੁੱਕੀ ਹੈ, ਜਦਕਿ 73 ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 1147 ਤੱਕ ਪਹੁੰਚ ਗਈ ਹੈ। ਹੁਣ ਤੱਕ 8888 ਲੋਕ ਠੀਕ ਹੋ ਚੁੱਕੇ ਹਨ।


Iqbalkaur

Content Editor

Related News