ਦਿੱਲੀ ਪੁਲਸ ਨੇ ਜ਼ਬਤ ਕੀਤੀ 1.25 ਕਰੋੜ ਰੁਪਏ ਦੀ ਨਗਦੀ

03/25/2017 11:24:14 PM

ਨਵੀਂ ਦਿੱਲੀ— ਦਿੱਲੀ ਪੁਲਸ ਨੇ ਸੀਲਮਪੁਰ ਇਲਾਕੇ ''ਚ ਵੱਖ-ਵੱਖ ਵਾਹਨਾਂ ''ਚ ਜਾ ਰਹੇ ਚਾਰ ਵਿਅਕਤੀਆਂ ਤੋਂ 1.25 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਬੀਤੇ ਦਿਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉੱਤਰ ਪ੍ਰਦੇਸ਼ ਤੋਂ ਅੱਤਵਾਦੀ ਵਿਸਫੋਟਕ ਲੈ ਕੇ ਰਾਸ਼ਟਰੀ ਰਾਜਧਾਨੀ ''ਚ ਦਾਖਲ ਹੋਣ ਦੀ ਕੋਸ਼ਿਸ਼ ''ਚ ਹਨ, ਇਸ ਦੇ ਬਾਅਦ ਪੁਲਸ ਨੇ ਵਿਸ਼ੇਸ਼ ਜਾਂਚ ਅਭਿਆਨ ਚਲਾਇਆ। 

ਇਸ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, ''ਸਾਨੂੰ ਸੂਚਨਾ ਮਿਲੀ ਸੀ ਕਿ ਤਿੰਨ ਵਿਸਫੋਟਕਾਂ ਨਾਲ ਭਰੇ ਵਾਹਨ ਦੀ ਗਾਜ਼ਿਆਬਾਦ ਦੇ ਰਸਤੇ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਇਸ ਸੂਚਨਾ ਦੇ ਅਧਾਰ ''ਤੇ ਪੁਲਸ ਨੇ ਚੈਕਿੰਗ ਕੀਤੀ ਅਤੇ 1.25 ਕਰੋੜ ਰੁਪਏ ਬਰਾਮਦ ਕੀਤੇ ਹਨ।'' ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਨਗਦੀ ਜ਼ਬਤ ਕਰ ਲਈ ਅਤੇ ਚਾਰ ਵਿਅਕਤੀਆਂ ਨੂੰ ਹਿਰਾਸਤ ''ਚ ਲੈ ਲਿਆ। ਟੀਮ ਨੇ ਹੁੰਡਾਈ ਕ੍ਰੇਟਾ ''ਚੋਂ ਜਸਮੀਤ ਸਿੰਘ (24) ਅਤੇ ਉਸ ਦੇ ਡਰਾਈਵਰ ਗੁਰਮਰਗ ਤੋਂ ਕਰੀਬ 50 ਲੱਖ ਬਰਾਮਦ ਕੀਤੇ। ਪੁਲਸ ਡਿਪਟੀ ਕਮਿਸ਼ਨਰ ਏ.ਕੇ. ਸਿੰਗਲਾ ਦੇ ਮੁਤਾਬਕ ਦੂਜੇ ਵਾਹਨ ''ਚ ਪੰਕਜ ਨਾਂ ਦੇ ਵਿਅਕਤੀ ਤੋਂ 25 ਲੱਖ ਰੁਪਏ ਅਤੇ ਇਕ ਹੋਰ ਵਿਅਕਤੀ ਅਰੁਣ ਤੋਂ 50 ਲੱਖ 30 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਇਹ ਸਾਰੀ ਰਾਸ਼ੀ 100, 500 ਅਤੇ 2000 ਰੁਪਏ ਦੇ ਨੋਟਾਂ ''ਚ ਸੀ। ਐੱਮ.ਡੀ.ਸੀ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲਾਗੂ ਹੋਣ ਦੇ ਚੱਲਦੇ ਇਹ ਲੋਕ ਹਿਰਾਸਤ ''ਚ ਲਏ ਗਏ ਹਨ।

Related News