ਨੌਜਵਾਨ ਨੇ Facebook 'ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਦਿੱਲੀ ਪੁਲਸ ਨੇ ਬਚਾਈ ਜਾਨ

03/28/2023 11:40:57 PM

ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਨੰਦ ਨਗਰੀ ਇਲਾਕੇ ਵਿਚ ਫੇਸਬੁੱਕ 'ਤੇ ਲਾਈਵ ਹੋ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ 25 ਸਾਲਾ ਇਕ ਵਿਅਕਤੀ ਨੂੰ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਇਆ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ, ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਸੋਮਵਾਰ ਰਾਤ 9.06 ਵਜੇ ਮਿਲੀ ਤੇ ਇਕ ਟੀਮ ਰਾਤ 9.09 ਵਜੇ ਉਸ ਦੇ ਘਰ ਪਹੁੰਚ ਗਈ। 

ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਸਿੱਖਾਂ ਨੂੰ ਤੋਹਫ਼ਾ, ਦੋ ਤਖ਼ਤ ਸਾਹਿਬਾਨ ਵਿਚਾਲੇ ਚਲਾਈ ਜਾਵੇਗੀ ਭਾਰਤ ਗੌਰਵ ਟੂਰਿਸਟ ਟਰੇਨ, ਪੜ੍ਹੋ ਪੂਰਾ ਵੇਰਵਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਜਾਏ ਤਿਰਕੀ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਇੰਟੈਲਿਜੈਂਸ ਫਿਊਜ਼ਨ ਐੱਡ ਸਟ੍ਰੈਟੇਜਿਕ ਆਪ੍ਰੇਸ਼ਨ ਇਕਾਈ ਨੇ ਨੰਦ ਨਗਰੀ ਥਾਣਾ ਮੁਖੀ ਨੂੰ ਸੂਚਨਾ ਦਿੱਤੀ ਕਿ ਸੋਸ਼ਲ ਮੀਡੀਆ ਮੰਚ ਦੇ ਮਾਧਿਅਮ ਤੋਂ ਘਟਨਾ ਦੀ ਜਾਣਕਾਰੀ ਮਿਲੀ ਹੈ। ਤਿਰਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ਅਕਾਊਂਟ ਨਾਲ ਜੁੜੇ 2 ਸੰਪਰਕ ਨੰਬਰ ਵੀ ਮਿਲੇ ਹਨ। ਪੁਲਸ ਨੇ ਦੱਸਿਆ ਕਿ ਐੱਸ.ਐੱਚ.ਓ. ਹੋਰ ਮੁਲਾਜ਼ਮਾਂ ਦੇ ਨਾਲ ਕਾਰਵਾਈ ਵਿਚ ਰੁੱਝ ਗਏ ਤੇ ਮੌਕੇ 'ਤੇ ਪਹੁੰਚੇ। ਰਸਤੇ ਵਿਚ ਉਨ੍ਹਾਂ ਨੇ ਇਕ ਐਮਰਜੈਂਸੀ ਰਿਸਪੋਂਡ ਵਾਹਨ, ਬੀਟ ਮੁਲਾਜ਼ਮਾਂ ਤੇ ਪੀ.ਸੀ.ਆਰ. ਨੂੰ ਉਕਤ ਪਤੇ 'ਤੇ ਭੇਜਿਆ, ਤਾਂ ਜੋ ਵਿਅਕਤੀ ਨੂੰ ਬਚਾਇਆ ਜਾ ਸਕੇ। 

ਇਹ ਖ਼ਬਰ ਵੀ ਪੜ੍ਹੋ - ਵਿਰੋਧੀਆਂ 'ਤੇ ਵਰ੍ਹੇ PM ਮੋਦੀ, ਕਿਹਾ - ਕੁੱਝ ਪਾਰਟੀਆਂ ਨੇ ਵਿੱਢੀ ਹੈ 'ਭ੍ਰਿਸ਼ਟਾਚਾਰੀ ਬਚਾਓ ਮੁਹਿੰਮ'

ਉਨ੍ਹਾਂ ਦੱਸਿਆ ਕਿ ਘਰ ਪਹੁੰਚਣ 'ਤੇ 25 ਸਾਲਾ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਬੈੱਡ 'ਤੇ ਪਿਆ ਮਿਲਿਆ। ਉਸ ਦੇ ਮਾਪਿਆਂ ਨੇ ਖੁਲਾਸਾ ਕੀਤਾ ਕਿ ਉਹ 8 ਮਾਰਚ ਤੋਂ ਤਣਾਅ ਵਿਚ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਸ ਨੂੰ ਜੀ.ਟੀ.ਬੀ. ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News