''ਦੇਸ਼ ''ਚ ਅਸ਼ਾਂਤੀ ਪੈਦਾ ਕਰਨਾ ਮਕਸਦ'', ਦਿੱਲੀ ਪੁਲਸ ਨੇ ਸੰਸਦ ਦੀ ਸੁਰੱਖਿਆ ''ਚ ਢਿੱਲ ਦੇ ਮਾਮਲੇ ''ਚ ਕੀਤਾ ਖੁਲਾਸਾ

12/16/2023 10:11:31 AM

ਨਵੀਂ ਦਿੱਲੀ- ਦਿੱਲੀ ਪੁਲਸ ਨੇ ਸ਼ੁੱਕਰਵਾਰ (15 ਦਸੰਬਰ) ਨੂੰ ਸੰਸਦ ਦੀ ਸੁਰੱਖਿਆ ਵਿੱਚ ਵੱਡੀ ਢਿੱਲ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਾਰ ਲਲਿਤ ਝਾਅ ਨੂੰ ਹਿਰਾਸਤ ਵਿੱਚ ਲੈਣ ਦੀ ਮੰਗ ਕਰਦੇ ਹੋਏ ਕਈ ਖੁਲਾਸੇ ਕੀਤੇ। ਪੁਲਸ ਨੇ ਪਟਿਆਲਾ ਹਾਊਸ ਕੋਰਟ 'ਚ ਆਪਣੇ ਰਿਮਾਂਡ ਨੋਟ 'ਚ ਕਿਹਾ ਕਿ ਲੋਕ ਸਭਾ ਦੀ ਸੁਰੱਖਿਆ ਦੀ ਉਲੰਘਣਾ ਕਰਨ ਪਿੱਛੇ ਲਲਿਤ ਅਤੇ ਉਨ੍ਹਾਂ ਦੇ ਸਾਥੀਆਂ ਦਾ ਮਕਸਦ ਦੇਸ਼ 'ਚ ਅਸ਼ਾਂਤੀ ਪੈਦਾ ਕਰਨਾ ਸੀ।
ਪੁਲਸ ਨੇ ਰਿਮਾਂਡ ਨੋਟ 'ਚ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦਾ ਮਕਸਦ ਸੰਸਦ ਮੈਂਬਰਾਂ ਨੂੰ ਡਰਾਉਣਾ ਵੀ ਸੀ। ਰਿਮਾਂਡ ਨੋਟ ਵਿੱਚ ਅੱਗੇ ਖੁਲਾਸਾ ਕੀਤਾ ਗਿਆ ਕਿ ਪੁੱਛਗਿੱਛ ਦੌਰਾਨ ਲਲਿਤ ਝਾਅ ਨੇ ਦੱਸਿਆ ਕਿ ਸਾਰੇ ਮੁਲਜ਼ਮ ਸਾਜ਼ਿਸ਼ ਰਚਣ ਲਈ ਕਈ ਵਾਰ ਮਿਲ ਚੁੱਕੇ ਹਨ। ਅਜਿਹੇ 'ਚ ਅਸੀਂ ਜਾਂਚ ਕਰਾਂਗੇ ਕਿ ਕੀ ਉਨ੍ਹਾਂ ਦੇ ਦੁਸ਼ਮਣ ਦੇਸ਼ਾਂ ਅਤੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਸਨ।
ਕੀ ਖੁਲਾਸਾ ਕੀਤਾ?
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਕਿਹਾ ਹੈ ਕਿ ਮੁਲਜ਼ਮ ਲਲਿਤ ਝਾਅ ਨੇ ਖੁਲਾਸਾ ਕੀਤਾ ਕਿ ਉਹ ਦੇਸ਼ ਵਿੱਚ ਅਰਾਜਕਤਾ ਪੈਦਾ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਸਰਕਾਰ ਨੂੰ ਆਪਣੀਆਂ ਨਾਜਾਇਜ਼ ਅਤੇ ਗੈਰ-ਕਾਨੂੰਨੀ ਮੰਗਾਂ ਪੂਰੀਆਂ ਕਰਨ ਲਈ ਮਜਬੂਰ ਕਰ ਸਕਣ।
ਪੁਲਸ ਨੇ ਅੱਗੇ ਦੱਸਿਆ ਕਿ ਲਲਿਤ ਝਾਅ ਨੇ ਸਾਰੇ ਦੋਸ਼ੀਆਂ ਦੇ ਫੋਨ ਖੋਹ ਲਏ ਅਤੇ ਉਨ੍ਹਾਂ ਦੇ ਖ਼ਿਲਾਫ਼ ਸਬੂਤ ਨਸ਼ਟ ਕਰਨ ਅਤੇ ਇਸ ਪਿੱਛੇ ਵੱਡੀ ਸਾਜ਼ਿਸ਼ ਨੂੰ ਛੁਪਾਉਣ ਲਈ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਦਰਅਸਲ, ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੁਰੱਖਿਆ ਉਲੰਘਣ ਮਾਮਲੇ ਵਿੱਚ ਗ੍ਰਿਫ਼ਤਾਰ ਲਲਿਤ ਝਾਅ ਨੂੰ ਸੱਤ ਦਿਨਾਂ ਦੀ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਕਿੰਨੇ ਲੋਕ ਸ਼ਾਮਲ ਹਨ
ਲੋਕ ਸਭਾ 'ਚ ਬੁੱਧਵਾਰ (13 ਦਸੰਬਰ) ਦੁਪਹਿਰ 1 ਵਜੇ ਦੇ ਕਰੀਬ ਦੋ ਲੋਕ ਸੰਸਦ ਮੈਂਬਰਾਂ ਦੇ ਬੈਠਣ ਵਾਲੀ ਥਾਂ 'ਤੇ ਦਰਸ਼ਕ ਗੈਲਰੀ ਤੋਂ ਛਾਲ ਮਾਰਦੇ ਹਨ ਅਤੇ ਕੇਨ ਰਾਹੀਂ ਧੂੰਆਂ ਫੈਲਾਉਂਦੇ ਹਨ। ਉਨ੍ਹਾਂ ਨੂੰ ਤੁਰੰਤ ਫੜ ਲਿਆ ਜਾਂਦਾ ਹੈ। ਇਨ੍ਹਾਂ ਦੀ ਪਛਾਣ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ.ਕੇ ਦੇ ਰੂਪ 'ਚ ਹੋਈ ਹੈ। ਇਸ ਦੌਰਾਨ ਅਮੋਲ ਸ਼ਿੰਦੇ ਅਤੇ ਨੀਲਮ ਨੇ ਕੈਂਪਲਕਸ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਕੈਨ ਦੇ ਰਾਹੀਂ ਧੂੰਆਂ ਕਰ ਦਿੰਦੇ ਹਨ।
ਅਜਿਹੇ 'ਚ ਪੁਲਸ ਦੀ ਗ੍ਰਿਫਤ 'ਚ ਸਾਗਰ, ਮਨੋਰੰਜਨ, ਅਮੋਲ, ਨੀਲਮ, ਲਲਿਤ ਅਤੇ ਵਿੱਕੀ ਹਨ। ਦੱਸ ਦੇਈਏ ਕਿ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News