ਹਸਪਤਾਲਾਂ ''ਚ ਆਕਸੀਜਨ ਪਹੁੰਚਾਉਣ ਲਈ ਦੇਵਦੂਤ ਬਣ ਕੇ ਉੱਤਰੀ ਦਿੱਲੀ ਪੁਲਸ

Thursday, Apr 22, 2021 - 06:23 PM (IST)

ਹਸਪਤਾਲਾਂ ''ਚ ਆਕਸੀਜਨ ਪਹੁੰਚਾਉਣ ਲਈ ਦੇਵਦੂਤ ਬਣ ਕੇ ਉੱਤਰੀ ਦਿੱਲੀ ਪੁਲਸ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਇਕ ਹਸਪਤਾਲ 'ਚ ਆਕਸੀਜਨ ਦੀ ਸਪਲਾਈ ਬਹਾਲ ਕਰ ਕੇ ਇਕ ਵੱਡੇ ਸੰਕਟ ਨੂੰ ਟਾਲ ਦਿੱਤਾ। ਹਸਪਤਾਲ 'ਚ ਕੋਵਿਡ-19 ਦੇ 350 ਤੋਂ ਵੱਧ ਮਰੀਜ਼ ਦਾਖ਼ਲ ਹਨ। ਪੁਲਸ ਨੇ ਦੱਸਿਆ ਕਿ ਬੁੱਧਵਾਰ ਰਾਤ ਬਤਰਾ ਹਸਪਤਾਲ ਦੇ ਮੁੱਖ ਇੰਜੀਨੀਅਰ ਆਰ.ਕੇ. ਬੇਨੀਵਾਲ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਹਸਪਤਾਲ 'ਚ ਉਪਲੱਬਧ ਆਕਸੀਜਨ ਸਿਰਫ਼ 2 ਘੰਟਿਆਂ ਤੱਕ ਚੱਲੇਗੀ ਅਤੇ ਉਸ ਦੀ ਸਪਲਾਈ ਕਦੋਂ ਬਹਾਲ ਹੋਵੇਗੀ, ਇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਕਈ ਟੀਮਾਂ ਨੂੰ ਸੂਚਨਾ ਦਿੱਤੀ ਅਤੇ ਸਾਰਿਆਂ ਨੂੰ ਵੱਖ-ਵੱਖ ਕੰਮ ਦੱਸਿਆ। ਪੁਲਸ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਦੱਸਿਆ,''ਹਸਪਤਾਲ ਅਤੇ ਉਸ ਦੇ ਨੋਡਲ ਅਧਿਕਾਰੀ ਤੋਂ ਸੂਚਨਾ ਪ੍ਰਾਪਤ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਾਨੀਪਤ ਅਤੇ ਮੋਦੀ ਨਗਰ ਤੋਂ ਆਕਸੀਜਨ ਦੇ ਇਕ-ਇਕ ਟੈਂਕਰ ਹਸਪਤਾਲ ਪਹੁੰਚਣੇ ਸਨ ਪਰ ਪਸ਼ਾਸਨ ਨੂੰ ਦੋਵੇਂ ਟੈਂਕਰਾਂ ਦੇ ਲੋਕੇਸ਼ਨ ਬਾਰੇ ਸੂਚਨਾ ਨਹੀਂ ਹੈ।''

ਇਹ ਵੀ ਪੜ੍ਹੋ : ਸਾਵਧਾਨ! ਮਈ ਮਹੀਨੇ ਸਿਖ਼ਰ 'ਤੇ ਹੋਵੇਗਾ 'ਕੋਰੋਨਾ', ਇਕ ਦਿਨ 'ਚ ਆ ਸਕਦੇ ਨੇ ਇੰਨੇ ਲੱਖ ਨਵੇਂ ਮਾਮਲੇ

 

ਅਧਿਕਾਰੀ ਨੇ ਦੱਸਿਆ ਕਿ ਪੁਲਸ ਆਪਣੀਆਂ ਕੋਸ਼ਿਸ਼ਾਂ ਤੋਂ ਬਾਅਦ ਨੋਡਲ ਅਧਿਕਾਰੀਆਂ ਅਤੇ ਸਪਲਾਈਕਰਤਾ ਮਾਲਕਾਂ ਦੀ ਮਦਦ ਨਾਲ ਟੈਂਕਰਾਂ ਦੇ ਡਰਾਈਵਰਾਂ ਨਾਲ ਸੰਪਰਕ ਕਰਨ 'ਚ ਕਾਮਯਾਬ ਰਹੀ। ਇਸ ਵਿਚ ਐੱਸ.ਐੱਚ.ਓ. ਕੇ.ਐੱਮ. ਪੁਰ ਦੀ ਅਗਵਾਈ 'ਚ ਇਕ ਟੀਮ ਨੂੰ ਆਕਸੀਜਨ ਦੇ 60 ਖਾਲੀ ਸਿਲੰਡਰਾਂ ਨਾਲ ਬਦਰਪੁਰ ਸਥਿਤ ਮੋਹਨ ਕੋਆਪਰੇਟਿਵ ਭੇਜਿਆ ਗਿਆ ਤਾਂ ਕਿ ਉਨ੍ਹਾਂ ਨੂੰ ਭਰਿਆ ਜਾ ਸਕੇ। ਪੁਲਸ ਨੇ ਦੱਸਿਆ ਕਿ ਟੀਮਾਂ ਨੇ ਤਿੰਨ ਘੰਟਿਆਂ ਅੰਦਰ ਆਕਸੀਜਨ ਸਪਲਾਈ ਬਹਾਲ ਕਰ ਲਈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਸਾਕੇਤ ਸਥਿਤ ਮੈਕਸ ਹਸਪਤਾਲ 'ਚ ਵੀ ਆਕਸੀਜਨ ਦੀ ਘਾਟ ਦੀ ਸੂਚਨਾ ਮਿਲੀ ਸੀ। ਪੁਲਸ ਨੂੰ ਪਤਾ ਲੱਗਾ ਕਿ ਹਸਪਤਾਲ ਨੂੰ ਆਕਸੀਜਨ ਦੀਸਪਲਾਈ ਕਰਨ ਵਾਲਾ ਟੈਂਕਰ ਉੱਤਰ ਪ੍ਰਦੇਸ਼ ਦੇ ਕਾਸ਼ੀਪੁਰ ਤੋਂ ਆ ਰਹੀ ਹੈ ਅਤੇ ਉਹ ਰਸਤੇ 'ਚ ਹੈ। ਮਾਲਵੀਏ ਨਗਰ ਦੇ ਐੱਸ.ਐੱਚ.ਓ. ਅਤੇ ਉਨ੍ਹਾਂ ਦੀ ਟੀਮ ਅਪਸਰਾ ਬਾਰਡਰ 'ਤੇ ਟੈਂਕਰ ਨੂੰ ਮਿਲੀ ਅਤੇ ਗਰੀਨ ਕੋਰੀਡੋਰ ਬਣਾ ਕੇ ਟੈਂਕਰ ਨੂੰ ਮੈਕਸ ਹਸਪਤਾਲ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮੈਡੀਕਲ ਆਕਸੀਜਨ ਲਈ ਮਚੀ ਹਾਹਾਕਾਰ, ਗ੍ਰਹਿ ਮੰਤਰਾਲੇ ਵੱਲੋਂ ਸਖ਼ਤ ਆਦੇਸ਼ ਜਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News