ਦਿੱਲੀ ਪੁਲਸ ''ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ

05/06/2020 7:03:49 PM

ਨਵੀਂ ਦਿੱਲੀ-ਦਿੱਲੀ ਪੁਲਸ 'ਚ ਕੋਰੋਨਾ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੋ ਦੇ ਭਾਰਤ ਨਗਰ ਥਾਣੇ 'ਚ ਤਾਇਨਾਤ ਕਾਂਸਟੇਬਲ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਕਾਂਸਟੇਬਲ ਦੀ ਮੌਤ ਤੋਂ ਬਾਅਦ ਕੋਰੋਨਾ ਦਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਦਰਅਸਲ 32 ਸਾਲਾ ਕਾਂਸਟੇਬਲ ਅਮਿਤ ਦੀ ਤਬੀਅਤ ਮੰਗਲਵਾਰ ਨੂੰ ਅਚਾਨਕ ਵਿਗੜ ਗਈ ਸੀ। ਉਸ ਨੂੰ ਸੋਮਵਾਰ ਰਾਤ ਬੁਖਾਰ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਦਵਾਈ ਦਿੱਤੀ ਸੀ ਅਤੇ ਕੋਰੋਨਾ ਦਾ ਟੈਸਟ ਵੀ ਕਰਵਾਇਆ ਗਿਆ। ਮੰਗਲਵਾਰ ਨੂੰ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋਈ। ਹਾਲਤ ਵਿਗੜਦੀ ਚਲੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰ.ਐੱਮ.ਐੱਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਹਸਪਤਾਲ 'ਚ ਅਮਿਤ ਦੀ ਮੌਤ ਹੋ ਗਈ। ਸ਼ੁਰੂਆਤ 'ਚ ਉਨ੍ਹਾਂ 'ਚ ਕੋਰੋਨਾ ਦਾ ਕੋਈ ਵੀ ਲੱਛਣ ਨਹੀਂ ਸੀ ਪਰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ੍ਹੀ। ਪੁਲਸ ਦਾ ਕਹਿਣਾ ਹੈ ਕਿ ਅਮਿਤ ਦੇ ਸੈਂਪਲ ਲਏ ਗਏ ਹਨ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਦੱਸਣਯੋਗ ਹੈ ਕਿ ਦਿੱਲੀ ਪੁਲਸ ਦੇ 70 ਤੋਂ ਜ਼ਿਆਦਾ ਜਵਾਨ ਕੋਰੋਨਾਵਾਇਰਸ ਦੇ ਸ਼ਿਕਾਰ ਬਣ ਚੁੱਕੇ ਹਨ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ 9 ਜਵਾਨ ਇਲਾਜ ਤੋਂ ਬਾਅਦ ਠੀਕ ਵੀ ਹੋ ਗਏ ਹਨ। ਦਿੱਲੀ ਪੁਲਸ ਦੇ ਜਵਾਨਾਂ ਦੇ ਲਈ ਵੱਖਰੇ ਤੋਂ ਕੋਰੋਨਾ ਟੈਸਟਿੰਗ ਸੈਂਟਰ ਬਣਾਏ ਗਏ ਹਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 5104 ਤੱਕ ਪਹੁੰਚ ਚੁੱਕੀ ਹੈ। 


Iqbalkaur

Content Editor

Related News