ਦਿੱਲੀ ਪੁਲਸ ਨੇ ਏ.ਐੱਸ.ਆਈ. ਦੀ ਟਰੇਨਿੰਗ ਸੈਂਟਰ ''ਚ ਸ਼ੱਕੀ ਹਾਲਾਤਾਂ ''ਚ ਮੌਤ
Wednesday, May 15, 2019 - 01:03 PM (IST)

ਨਵੀਂ ਦਿੱਲੀ— ਦਿੱਲੀ ਦੇ ਵਜੀਰਾਬਾਦ ਸਥਿਤ ਪੁਲਸ ਟਰੇਨਿੰਗ ਸੈਂਟਰ 'ਚ ਬੀਤੀ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਏ.ਐੱਸ.ਆਈ. ਦੀ ਮੌਤ ਦੀ ਖਬਰ ਸਾਹਮਣੇ ਆਈ। ਮ੍ਰਿਤਕ ਦੀ ਪਛਾਣ ਸੁਰੇਸ਼ ਕੌਸ਼ਿਕ ਦੇ ਰੂਪ 'ਚ ਹੋਈ ਹੈ। ਉਹ 1 ਅਪ੍ਰੈਲ ਤੋਂ ਵਜੀਰਾਬਾਦ ਪੁਲਸ ਟਰੇਨਿੰਗ ਸੈਂਟਰ 'ਚ ਟਰੇਨਿੰਗ ਲੈ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ 51 ਸਾਲਾ ਏ.ਐੱਸ.ਆਈ. ਸੁਰੇਸ਼ ਕੌਸ਼ਿਕ ਦੀ ਸਿਹਤ ਰਾਤ ਨੂੰ ਅਚਾਨਕ ਵਿਗੜ ਗਈ। ਸਾਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਉਣ ਲਈ ਰਾਤ 1.40 ਵਜੇ ਐਂਬੂਲੈਂਸ ਨਹੀਂ ਮਿਲੀ। ਐਂਬੂਲੈਂਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਗਪ੍ਰਵੇਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਦੋਸ਼ ਹੈ ਕਿ ਜੇਕਰ ਸਮੇਂ 'ਤੇ ਇਲਾਜ ਮਿਲ ਜਾਂਦਾ ਤਾਂ ਸੁਰੇਸ਼ ਕੌਸ਼ਿਕ ਦੀ ਜਾਨ ਬਚ ਸਕਦੀ ਸੀ।
ਜਾਣਕਾਰੀ ਮਿਲੀ ਹੈ ਕਿ ਸੁਰੇਸ਼ 1 ਅਪ੍ਰੈਲ ਤੋਂ ਵਜੀਰਾਬਾਦ ਦੇ ਟਰੇਨਿੰਗ ਸੈਂਟਰ 'ਚ ਟਰੇਨਿੰਗ ਲੈ ਰਿਹਾ ਸੀ। ਮੰਗਲਵਾਰ (14 ਮਈ) ਦੁਪਹਿਰ ਨੂੰ ਉਨ੍ਹਾਂ ਨੂੰ ਕਿਸੇ ਗੱਲ ਲਈ ਸਜ਼ਾ ਮਿਲੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਾਥੀ ਵਜੀਰਾਬਾਦ ਪੀ.ਟੀ.ਐੱਸ. 'ਚ ਹੰਗਾਮਾ ਕਰ ਰਹੇ ਹਨ। ਉੱਥੇ ਉਨ੍ਹਾਂ ਦਾ ਪਰਿਵਾਰ ਜਗਪ੍ਰਵੇਸ਼ ਹਸਪਤਾਲ 'ਚ ਪਰੇਸ਼ਾਨ ਹੋ ਰਿਹਾ ਹੈ। ਪੁਲਸ ਨੇ ਉਨ੍ਹਾਂ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਮੌਤ ਕਿਵੇਂ ਹੋਈ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ।