ਦਿੱਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ ਨੀਰਜ ਬਵਾਨਾ ਗਿਰੋਹ ਦੇ ਸ਼ੂਟਰ ਨੂੰ ਕੀਤਾ ਗ੍ਰਿਫ਼ਤਾਰ

Monday, Feb 05, 2024 - 03:18 PM (IST)

ਦਿੱਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ ਨੀਰਜ ਬਵਾਨਾ ਗਿਰੋਹ ਦੇ ਸ਼ੂਟਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਦੱਖਣ-ਪੂਰਬੀ ਦਿੱਲੀ ਵਿਚ ਕਰਨੀ ਸਿੰਘ ਸ਼ੂਟਿੰਗ ਰੇਂਜ ਦੇ ਕੋਲ ਮੁਕਾਬਲੇ ਤੋਂ ਬਾਅਦ ਨੀਰਜ ਬਵਾਨਾ ਗੈਂਗ ਦੇ ਇਕ ਸ਼ੱਕੀ ਸ਼ਾਰਪਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਮੁਲਜ਼ਮ ਦੀ ਪਛਾਣ ਅੰਬੇਡਕਰ ਨਗਰ ਦੇ ਰਹਿਣ ਵਾਲੇ ਅਹਿਸਾਨ ਅਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਸਾਥੀ ਨੀਰਜ ਭੱਜਣ ਵਿਚ ਕਾਮਯਾਬ ਰਿਹਾ। ਪੁਲਸ ਦੇ ਡਿਪਟੀ ਕਮਿਸ਼ਨਰ (ਦੱਖਣ-ਪੂਰਬੀ) ਰਾਜੇਸ਼ ਦੇਵ ਨੇ ਕਿਹਾ,''ਸਾਨੂੰ 2 ਫਰਵਰੀ ਨੂੰ ਸੂਚਨਾ ਮਿਲੀ ਸੀ ਕਿ ਨੀਰਜ ਬਵਾਨਾ ਗੈਂਗ ਦੇ ਦੋ ਸ਼ਾਰਪ ਸ਼ੂਟਰ ਫਰੀਦਾਬਾਦ ਤੋਂ ਕਰਨੀ ਸਿੰਘ ਸ਼ੂਟਿੰਗ ਰੇਂਜ ਵੱਲ ਆਉਣ ਵਾਲੇ ਹਨ।'' ਦੇਵ ਨੇ ਦੱਸਿਆ ਕਿ ਕਰਨੀ ਸਿੰਘ ਸ਼ੂਟਿੰਗ ਰੇਂਜ ਕੋਲ ਇਕ ਛਾਪਾਮਾਰੀ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਮੋਟਰਸਾਈਕਲ 'ਤੇ ਸਵਾਰ 2 ਸ਼ੱਕੀ ਅਪਰਾਧੀਆਂ ਨੂੰ ਰਾਤ ਕਰੀਬ 8.30 ਵਜੇ ਰੋਕਿਆ ਗਿਆ।

ਇਹ ਵੀ ਪੜ੍ਹੋ : ਬਰਫ਼ ਨਾਲ ਢਕੇ ਪਹਾੜ ਤੋਂ ਫਿਸਲ ਗਈ ਮੁੰਡਿਆਂ ਦੀ ਜਿਪਸੀ, ਛਾਲ ਮਾਰ ਕੇ ਇੰਝ ਬਚਾਈ ਜਾਨ, ਦੇਖੋ ਖ਼ੌਫ਼ਨਾਕ ਵੀਡੀਓ

ਉਨ੍ਹਾਂ ਦੱਸਿਆ,''ਜਦੋਂ ਪੁਲਸ ਦਲ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਹਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਨੂੰ ਮੋੜਨ ਦੀ ਕੋਸ਼ਿਸ਼ 'ਚ ਉਹ ਬੇਕਾਬੂ ਹੋ ਕੇ ਡਿੱਗ ਗਏ।'' ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਪਿੱਛੇ ਬੈਠਾ ਨੀਰਜ ਹਨ੍ਹੇਰੇ ਦੀ ਆੜ 'ਚ ਜੰਗਲੀ ਇਲਾਕੇ 'ਚ ਦੌੜ ਗਿਆ ਪਰ ਉਸ ਦੀ ਬੰਦੂਕ ਉੱਥੇ ਹੀ ਡਿੱਗ ਗੀ। ਉਨ੍ਹਾਂ ਦੱਸਿਆ ਕਿ ਉੱਥੇ ਹੀ ਦੂਜੇ ਅਪਰਾਧੀ ਅਲੀ ਨੇ ਆਪਣੀ ਬੰਦੂਕ ਕੱਢੀ ਅਤੇ ਪੁਲਸ 'ਤੇ ਗੋਲੀ ਚਲਾਈ ਜੋ ਇਕ ਹੈੱਡ ਕਾਂਸਟੇਬਲ ਦੀ ਬੁਲੇਟ ਪਰੂਫ ਜੈਕੇਟ 'ਚ ਲੱਗੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਟੀਮ ਨੇ ਜਵਾਬੀ ਕਾਰਵਾਈ ਕਰਦੇ ਹੋਏ ਚਿਤਾਵਨੀ ਵਜੋਂ ਹਵਾ 'ਚ ਗੋਲੀ ਚਲਾਈ। ਪੁਲਸ ਨੇ ਦੱਸਿਆ ਕਿ ਜਦੋਂ ਅਲੀ ਨੇ ਦੂਜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਪੁਲਸ ਮੁਲਾਜ਼ਮ ਨੇ ਉਸ ਦੇ ਪੈਰ 'ਚ ਗੋਲੀ ਮਾਰੀ, ਜਿਸ ਨਾਲ ਉਹ ਸੰਤੁਲਨ ਗੁਆ ਕੇ ਡਿੱਗ ਗਿਆ। ਦੇਵ ਨੇ ਕਿਹਾ,''ਪੁਲਸ ਦਲ ਨੇ ਉਦੋਂ ਉਸ ਨੂੰ ਫੜ ਲਿਆ ਅਤੇ ਉਸ ਦੀ ਪਛਾਣ ਅਹਿਸਾਨ ਅਲੀ ਵਜੋਂ ਹੋਈ।'' ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਲੀ ਦੇ ਪੈਰ 'ਤੇ ਮਾਮੂਲੀ ਸੱਟ ਲੱਗੀ ਹੈ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ,''ਅਲੀ ਨੇ ਖੁਲਾਸਾ ਕੀਤਾ ਕਿ ਉਹ ਨੀਰਜ ਬਵਾਨਾ ਗਿਰੋਹ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਕੇ ਦੂਜੇ ਵਿਅਕਤੀ ਨੂੰ ਫੜਨ ਲਈ ਭਾਲ ਸ਼ੁਰੂ ਕਰ ਦਿੱਤੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News