ਵਿਅਕਤੀ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਮਕਾਨ ਮਾਲਕ 'ਤੇ ਲਗਾਏ ਇਹ ਦੋਸ਼

Wednesday, Oct 28, 2020 - 05:58 PM (IST)

ਵਿਅਕਤੀ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਮਕਾਨ ਮਾਲਕ 'ਤੇ ਲਗਾਏ ਇਹ ਦੋਸ਼

ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਕੋਟਲਾ ਮੁਬਾਰਕਪੁਰ 'ਚ 35 ਸਾਲਾ ਇਕ ਵਿਅਕਤੀ ਨੇ ਆਪਣੇ ਕਿਰਾਏ ਦੇ ਮਕਾਨ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪੁਲਸ ਨੇ ਬੁੱਧਵਾਰ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਰਾਤ ਹੋਈ। ਪੁਲਸ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਨਰੇਸ਼ ਕੁਮਾਰ ਦੇ ਤੌਰ 'ਤੇ ਕੀਤੀ ਗਈ, ਜੋ ਸਾਊਥ ਐਕਸਟੇਂਸ਼ਨ-1 'ਚ ਟੈਟੂ ਦੀ ਇਕ ਦੁਕਾਨ ਚਲਾਉਂਦਾ ਸੀ। ਪੁਲਸ ਨੇ ਦੱਸਿਆ ਕਿ ਕੁਮਾਰ ਨੇ ਸੁਸਾਈਡ ਨੋਟ 'ਚ ਆਪਣੇ ਮਕਾਨ ਮਾਲਕ ਅਨਿਲ ਬੈਸਲਾ 'ਤੇ ਤਸੀਹੇ ਦੇਣ ਦਾ ਦੋਸ਼ ਲਗਾਇਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਕੁਮਾਰ ਅਤੇ ਉਸ ਦੇ ਮਕਾਨ ਮਾਲਕ ਦਰਮਿਆਨ ਕਿਰਾਏ ਦੇ ਭੁਗਤਾਨ ਸੰਬੰਧੀ ਪੈਸਿਆਂ ਦਾ ਵਿਵਾਦ ਸੀ।

ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ

ਅਧਿਕਾਰੀ ਨੇ ਦੱਸਿਆ ਕਿ ਬੈਸਲਾ ਨੇ ਕੁਮਾਰ ਵਿਰੁੱਧ ਕੋਰਟ 'ਚ ਇਕ ਮਾਮਲਾ ਵੀ ਦਾਇਰ ਕੀਤਾ ਸੀ ਅਤੇ ਉਸ ਦੀ ਸੁਣਵਾਈ ਬੁੱਧਵਾਰ ਨੂੰ ਹੋਣ ਵਾਲੀ ਸੀ। ਪੁਲਸ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਕਿਹਾ,''ਬੁੱਧਵਾਰ ਨੂੰ ਸਾਨੂੰ ਕੇ.ਐੱਮ. ਪੁਰ ਪੁਲਸ ਥਾਣੇ 'ਚ ਏਮਜ਼ ਟਰਾਮਾ ਸੈਂਟਰ ਤੋਂ ਸੂਚਨਾ ਮਿਲੀ ਕਿ ਨਰੇਸ਼ ਕੁਮਾਰ ਨਾਂ ਦੇ ਕਿਸੇ ਵਿਅਕਤੀ ਨੇ ਆਪਣੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਨੂੰ ਉਸ ਦੇ ਛੋਟੇ ਭਰਾ ਗੋਪਾਲ ਕ੍ਰਿਸ਼ਨ, ਕਰਨ ਅਤੇ ਮੋਹਿਤ ਵਲੋਂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਕੁਮਾਰ ਨੂੰ ਇਲਾਜ ਦੌਰਾਨ ਮ੍ਰਿਤਕ ਐਲਾਨ ਕਰ ਦਿੱਤਾ ਗਿਆ।'' ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ 'ਚ ਆਈ.ਪੀ.ਸੀ. ਦੀ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣ) ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਕੁਮਾਰ ਵਿਆਹਿਆ ਹੋਇਆ ਸੀ ਪਰ ਉਸ ਦਾ ਪਰਿਵਾਰ ਵੱਖ ਰਹਿੰਦਾ ਸੀ।

ਇਹ ਵੀ ਪੜ੍ਹੋ : ਲੱਦਾਖ ਨੂੰ ਚੀਨ ਦਾ ਹਿੱਸਾ ਦਿਖਾਉਣ ਦਾ ਮਾਮਲਾ, ਸੰਸਦੀ ਕਮੇਟੀ ਨੇ ਕਿਹਾ- ਟਵਿੱਟਰ ਦਾ ਜਵਾਬ ਕਾਫ਼ੀ ਨਹੀਂ


author

DIsha

Content Editor

Related News