ਦਿੱਲੀ ''ਚ ਵਧੀ ਈ-ਪਾਸ ਦੀ ਵੈਧਤਾ, ਸਿਸੋਦੀਆ ਬੋਲੇ- ਚੱਲਦਾ ਰਹੇਗਾ ਲਾਕਡਾਊਨ

04/14/2020 2:16:37 PM

ਨਵੀਂ ਦਿੱਲੀ- ਕੋਰੋਨਾ ਸੰਕਟ ਕਾਰਨ ਦੇਸ਼ ਭਰ 'ਚ ਹੁਣ 3 ਮਈ ਤੱਕ ਲਾਕਡਾਊਨ ਜਾਰੀ ਰਹੇਗਾ। ਲਾਕਡਾਊਨ ਦੀ ਮਿਆਦ ਵਧਣ ਦੇ ਨਾਲ ਹੀ ਦਿੱਲੀ ਪੁਲਸ ਨੇ ਜਾਰੀ ਕੀਤੇ ਗਏ ਈ-ਪਾਸ ਦੀ ਵੈਧਤਾ ਵੀ ਵਧਾ ਦਿੱਤੀ ਹੈ। ਦਿੱਲੀ ਦੇ ਪੁਲਸ ਕਮਿਸ਼ਨਰ ਵਲੋਂ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਹੁਣ ਜਾਰੀ ਕੀਤੇ ਗਏ ਈ-ਪਾਸ ਦੀ ਵੈਧਤਾ 3 ਮਈ ਤੱਕ ਹੋਵੇਗੀ। ਮਿਆਦ ਨੂੰ ਵਧਾਉਣ ਲਈ ਹੁਣ ਕੋਈ ਵੱਖ ਤੋਂ ਆਦੇਸ਼ ਨਹੀਂ ਜਾਰੀ ਕੀਤਾ ਜਾਵੇਗਾ।

ਪਾਸ ਦੀ ਵੈਧਤਾ ਵੀ 3 ਮਈ ਤੱਕ ਕੀਤੀ
ਦਿੱਲੀ ਸਮੇਤ ਪੂਰੇ ਭਾਰਤ 'ਚ ਜ਼ਰੂਰੀ ਸੇਵਾਵਾਂ ਦੇ ਦਾਇਰੇ 'ਚ ਆਉਣ ਵਾਲੇ ਲੋਕਾਂ ਲਈ ਪਾਸ ਜਾਰੀ ਕੀਤਾ ਗਿਆ ਸੀ। ਦਿੱਲੀ 'ਚ ਈ-ਪਾਸ ਜਾਰੀ ਕੀਤਾ ਗਿਆ ਸੀ, ਜਿਸ ਦੀ ਵੈਧਤਾ 14 ਅਪ੍ਰੈਲ ਤੱਕ ਸੀ। ਹੁਣ ਲਾਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ ਤਂ ਇਸ ਪਾਸ ਦੀ ਵੈਧਤਾ ਵੀ 3 ਮਈ ਤੱਕ ਕਰ ਦਿੱਤੀ ਗਈ ਹੈ। ਪੁਲਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪਹਿਲਾਂ ਤੋਂ ਜਾਰੀ ਪਾਸ ਦੇ ਆਧਾਰ 'ਤੇ ਹੀ ਲੋਕਾਂ ਦੀ ਆਵਾਜਾਈ ਯਕੀਨੀ ਕਰਨਗੇ।

ਲਾਕਡਾਊਨ ਵਧਾਉਣ ਦੀ ਜ਼ਰੂਰਤ ਸੀ
ਲਾਕਡਾਊਨ ਵਧਾਏ ਜਾਣ 'ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਾਨੂੰ ਵੀ ਲੱਗਦਾ ਹੈ ਕਿ ਦਿੱਲੀ 'ਚ ਇਸ ਨੂੰ ਵਧਾਉਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਜੀ ਦੇ ਨਾਲ ਜਦੋਂ ਮੁੱਖ ਮੰਤਰੀ ਜੀ ਦੀ ਵੀਡੀਓ ਕਾਨਫਰੈਂਸਿੰਗ ਹੋਈ ਸੀ, ਉਦੋਂ ਮੁੱਖ ਮੰਤਰੀ ਜੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਇਸ ਨੂੰ ਚਾਲੂ ਰੱਖਣਾ ਚਾਹੀਦਾ ਅਤੇ ਪੂਰੇ ਦੇਸ਼ 'ਚ ਇਸ ਦੀ ਜ਼ਰੂਰਤ ਹੈ। ਦਿੱਲੀ 'ਚ ਲਾਕਡਾਊਨ ਉਸੇ ਤਰਾਂ ਰਹੇਗਾ, ਜਿਵੇਂ ਸੀ।

ਦਿੱਲੀ ਦੇ ਉਪਰ 2 ਤਰਾਂ ਦੇ ਬੋਝ
ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਉਪਰ 2 ਤਰਾਂ ਦੇ ਬੋਝ ਹਨ। ਦਿੱਲੀ ਅਤੇ ਮੁੰਬਈ 'ਚ ਇੰਟਰਨੈਸ਼ਨਲ ਫਲਾਈਟਸ ਬਹੁਤ ਆਈਆਂ ਸਨ। ਦਿੱਲੀ ਅਤੇ ਮਹਾਰਾਸ਼ਟਰ ਸਰਕਾਰ ਨੇ ਸਾਰਿਆਂ ਨੂੰ ਆਪਣੇ ਕੋਲ ਰੱਖਿਆ ਸੀ। ਇਨਾਂ 'ਚੋਂ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਦੂਜਾ ਮਰਕਜ਼ ਅਤੇ ਉਸ ਦੇ ਫੈਲਾਅ ਕਾਰਨ ਜੋ ਮਾਮਲੇ ਆਏ, ਉਹ ਵੀ ਇਕ ਵੱਡੀ ਗਿਣਤੀ ਹੈ। ਇਨਾਂ ਦੋਹਾਂ ਨੂੰ ਛੱਡ ਦਿਓ ਤਾਂ ਸਥਿਤੀ ਬਹੁਤ ਜ਼ਿਆਦਾ ਚਿੰਤਾਜਨਕ ਨਹੀਂ ਹੈ।


DIsha

Content Editor

Related News