ਨਵਾਂ ਸੀਰੋ ਸਰਵੇਖਣ : ਇਕ ਚੌਥਾਈ ਨਮੂਨੇ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਲਏ ਜਾਣਗੇ

08/02/2020 6:03:48 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਨਵੇਂ ਸੀਰੋ ਸਰਵੇਖਣ 'ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ, ਜੋ ਪਹਿਲਾਂ ਇਸ 'ਚ ਸ਼ਾਮਲ ਹੋਏ ਸਨ ਅਤੇ ਸਾਰੇ ਜ਼ਿਲ੍ਹਿਆਂ 'ਚ ਨਵੇਂ ਨਮੂਨਿਆਂ 'ਚ 25 ਫੀਸਦੀ ਨਮੂਨੇ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਲਏ ਜਾਣਗੇ। ਇਹ ਜਾਣਕਾਰੀ ਇਸ ਲਈ ਤੈਅ ਮਾਨਕ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) 'ਚ ਦਿੱਤੀ ਗਈ ਹੈ। ਸਰਵੇਖਣ ਲਈ ਐੱਸ.ਓ.ਪੀ. ਅਨੁਸਾਰ, ਨਮੂਨਾ ਇਕੱਠਾ ਕਰਨ ਵਾਲੀ ਟੀਮ ਹਰ ਦਿਨ 25 ਤੋਂ 40 ਨਮੂਨੇ ਇਕੱਠੇ ਕਰੇਗੀ। ਇਹ ਪ੍ਰਕਿਰਿਆ ਸ਼ਨੀਵਾਰ ਨੂੰ ਸ਼ੁਰੂ ਕੀਤੀ ਗਈ। ਦਿੱਲੀ ਸਿਹਤ ਸੇਵਾ ਡਾਇਰੈਕਟੋਰੇਟ ਜਨਰਲ ਵਲੋਂ ਤੈਅ ਐੱਸ.ਓ.ਪੀ. 'ਚ ਦੱਸਿਆ ਗਿਆ ਹੈ ਕਿ ਸਾਰੇ ਜ਼ਿਲ੍ਹਿਆਂ ਨੂੰ ਯਕੀਨੀ ਕਰਨਾ ਹੈ ਕਿ ਕੁੱਲ ਨਮੂਨਿਆਂ 'ਚੋਂ 25 ਫੀਸਦੀ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਹੋਣ, ਹੋਰ 50 ਫੀਸਦੀ 18 ਤੋਂ 49 ਸਾਲ ਵਰਗ ਤੋਂ ਹੋਣ ਅਤੇ ਬਾਕੀ 25 ਫੀਸਦੀ 50 ਸਾਲ ਜਾਂ ਇਸ ਤੋਂ ਵੱਧ ਉਮਰ ਵਰਗੇ ਦੇ ਲੋਕਾਂ ਦੇ ਹੋਣ।''

ਅਧਿਕਾਰੀਆਂ ਨੇ ਕਿਹਾ ਕਿ ਦਿੱਲੀ 'ਚ ਕੋਵਿਡ-19 ਦੇ ਵਿਆਪਕ ਆਕਲਨ ਲਈ ਫਿਰ ਤੋਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਪਰ ਸ਼ਨੀਵਾਰ ਨੂੰ ਈਦ ਦੀ ਛੁੱਟੀ ਹੋਣ ਕਾਰਨ ਜ਼ਿਆਦਾ ਨਮੂਨੇ ਇਕੱਠੇ ਨਹੀਂ ਕੀਤੇ ਜਾ ਸਕੇ। ਮੂਲ ਰੂਪ ਨਾਲ ਇਕ ਤੋਂ 5 ਅਗਸਤ ਤੱਕ ਚੱਲਣ ਵਾਲੀ ਪ੍ਰਕਿਰਿਆ 'ਚ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਅਤੇ ਵੱਖ-ਵੱਖ ਜਨ ਸੰਖਿਅਕੀ ਖੇਤਰਾਂ ਨੂੰ ਕਵਰ ਕੀਤਾ ਜਾਣਾ ਸੀ। ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ 6 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਣਾ ਹੈ। ਐਤਵਾਰ ਨੂੰ ਜਾਰੀ ਬੁਲੇਟਿਨ ਅਨੁਸਾਰ ਦਿੱਲੀ 'ਚ ਕੋਰੋਨਾ ਵਾਇਰਸ ਦੇ 961 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਮਹਾਨਗਰ 'ਚ ਪੀੜਤ ਲੋਕਾਂ ਦੀ ਗਿਣਤੀ 1.37 ਲੱਖ ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 4004 ਹੋ ਗਈ ਹੈ।


DIsha

Content Editor

Related News