ਦਿੱਲੀ-ਐੱਨ.ਸੀ.ਆਰ. ''ਚ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀ ਮੈਟਰੋ
Sunday, Jun 06, 2021 - 03:20 AM (IST)
ਨਵੀਂ ਦਿੱਲੀ - ਦਿੱਲੀ ਸਰਕਾਰ ਵਲੋਂ ਲਾਕਡਾਊਨ ਦੀ ਨਵੀਂ ਗਾਈਡਲਾਈਨ ਆਉਣ ਤੋਂ ਬਾਅਦ ਹੁਣ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਵੀ ਮੈਟਰੋ ਟ੍ਰੇਨ ਸੇਵਾਵਾਂ ਸ਼ੁਰੂ ਕਰਣ ਦਾ ਫੈਸਲਾ ਕੀਤਾ ਹੈ। ਸੋਮਵਾਰ ਤੋਂ ਆਮ ਲੋਕਾਂ ਲਈ ਮੈਟਰੋ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਦੌਰਾਨ ਮੈਟਰੋ ਵਿੱਚ ਸਿਰਫ 50 ਫੀਸਦੀ ਸਵਾਰੀਆਂ ਦੇ ਬੈਠਣ ਦੀ ਸਹੂਲਤ ਹੋਵੇਗੀ।
ਡੀ.ਐੱਮ.ਆਰ.ਸੀ. ਦੇ ਅਨੁਸਾਰ ਸੋਮਵਾਰ ਤੋਂ ਉਪਲੱਬਧ ਟਰੇਨਾਂ ਵਿੱਚੋਂ ਅੱਧੀਆਂ ਟਰੇਨਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਟਰੇਨ ਫੜਨ ਲਈ ਵੱਖ-ਵੱਖ ਲਾਈਨਾਂ 'ਤੇ 5 ਤੋਂ 15 ਮਿੰਟ ਦਾ ਇੰਤਜ਼ਾਰ ਕਰਣਾ ਪਵੇਗਾ। ਉਥੇ ਹੀ ਬੁੱਧਵਾਰ ਤੋਂ ਬਾਅਦ ਵਧੀ ਹੋਈ ਗਿਣਤੀ ਦੇ ਨਾਲ ਟਰੇਨਾਂ ਪੂਰੀ ਸਮਰੱਥਾ ਨਾਲ ਚੱਲਣਗੀਆਂ।
ਮੈਟਰੋ ਅਧਿਕਾਰੀਆਂ ਵਲੋਂ ਟਰੇਨਾਂ ਵਿੱਚ ਸਫਰ ਦੌਰਾਨ ਆਮ ਲੋਕਾਂ ਨੂੰ ਮੈਟਰੋ ਪਰਿਸਰ ਅਤੇ ਟਰੇਨਾਂ ਦੇ ਅੰਦਰ ਕੋਵਿਡ ਦੇ ਸਮਾਨ ਵਿਵਹਾਰ ਕਰਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਟਰੇਨਾਂ ਵਿੱਚ 50 ਫੀਸਦੀ ਸੀਟਿੰਗ ਕੈਪੇਸਿਟੀ ਨੂੰ ਵੇਖਦੇ ਹੋਏ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ। ਇੰਨਾ ਹੀ ਨਹੀਂ ਸਾਰੀਆਂ ਸਵਾਰੀਆਂ ਆਪਣੇ ਸਫਰ ਦੌਰਾਨ ਵਾਧੂ ਸਮਾਂ ਲੈ ਕੇ ਆਉਣ ਅਤੇ ਟਰੇਨਾਂ ਜਾਂ ਸਟੇਸ਼ਨ ਵਿੱਚ ਵੜਣ ਦੌਰਾਨ ਕੋਰੋਨਾ ਗਾਈਡਲਾਈਨ ਦਾ ਉਲੰਘਣ ਨਾ ਕਰਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।