ਦਿੱਲੀ-ਐੱਨ. ਸੀ. ਆਰ. ''ਚ ਤੇਜ਼ ਮੀਂਹ, ਸੰਸਦ ਭਵਨ ਕੰਪਲੈਕਸ ''ਚ ਭਰਿਆ ਪਾਣੀ

Saturday, Jul 21, 2018 - 11:35 AM (IST)

ਨਵੀਂ ਦਿੱਲੀ— ਦਿੱਲੀ-ਐੱਨ. ਸੀ. ਆਰ. ਵਿਚ ਸ਼ੁੱਕਰਵਾਰ ਸਵੇਰ ਤੋਂ ਹੀ ਹੁੰਮਸ ਕਾਰਨ ਬੁਰਾ ਹਾਲ ਸੀ। ਉਥੇ ਹੀ ਸਵੇਰੇ 10 ਵਜੇ ਦੇ ਲਗਭਗ ਦਿੱਲੀ ਤੋਂ ਇਲਾਵਾ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਕਾਫੀ ਤੇਜ਼ ਮੀਂਹ ਪਿਆ। ਸਮਾਚਾਰ ਏਜੰਸੀ ਮੁਤਾਬਕ ਸੰਸਦ ਭਵਨ ਅਤੇ ਕੇਂਦਰੀ ਸਕੱਤਰੇਤ ਦੇ ਨੇੜੇ-ਤੇੜੇ ਇੰਨਾ ਜ਼ਿਆਦਾ ਮੀਂਹ ਪਿਆ ਕਿ ਸੰਸਦ ਕੰਪਲੈਕਸ ਅਤੇ ਉਸ ਦੇ ਬਾਹਰ ਪਾਣੀ-ਪਾਣੀ ਹੋ ਗਿਆ।
ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਬੇਭਰੋਸਗੀ ਦੇ ਮਤੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਅਜਿਹੇ ਵਿਚ ਮੀਂਹ ਕਾਰਨ ਸੰਸਦ ਮੈਂਬਰਾਂ ਨੂੰ ਸੰਸਦ ਵਿਚ ਦਾਖਲ ਹੋਣਾ ਪਿਆ। ਸਕਾਈ ਮੇਟ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਦਿੱਲੀ-ਐੱਨ. ਸੀ. ਆਰ. ਵਿਚ 21 ਤੋਂ 25 ਜੁਲਾਈ ਤੱਕ ਅਸਮਾਨ 'ਚ ਸੰਘਣੇ ਬੱਦਲ ਛਾਏ ਰਹਿਣਗੇ ਅਤੇ ਕਈ ਥਾਵਾਂ 'ਤੇ ਮੀਂਹ ਪਵੇਗਾ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਵੇਗੀ। ਸਕਾਈਮੇਟ ਵੈਦਰ ਮੁਤਾਬਕ ਹੁਣ ਤੱਕ ਦਿੱਲੀ ਵਿਚ ਆਮ ਨਾਲੋਂ 19 ਫੀਸਦੀ ਮੀਂਹ ਘੱਟ ਪਿਆ ਹੈ।


Related News