ਦਿੱਲੀ-ਐੱਨ.ਸੀ.ਆਰ ''ਚ ਪ੍ਰਦੂਸ਼ਿਤ ਹੋਈ ਹਵਾ, ਗੰਭੀਰ ਸ਼੍ਰੇਣੀ ''ਚ ਪਹੁੰਚਿਆ AQI

12/11/2019 1:04:03 PM

ਨਵੀਂ ਦਿੱਲੀ—ਅੱਜ ਦਿੱਲੀ-ਐੱਨ.ਸੀ.ਆਰ 'ਚ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ) ਗੰਭੀਰ ਸ਼੍ਰੇਣੀ 'ਚ ਪਹੁੰਚ ਗਿਆ। ਮਿਲੀ ਜਾਣਕਾਰੀ ਅਨੁਸਾਰ ਦਿੱਲੀ-ਐਨ.ਸੀ.ਆਰ ਦੇ ਕਈ ਇਲਾਕਿਆਂ 'ਚ ਹਵਾ ਗੁਣਵੱਤਾ ਇੰਡੈਕਸ 400 ਤੋਂ ਉੱਪਰ ਦਰਜ ਕੀਤਾ ਗਿਆ ਹੈ। ਠੰਡੇ ਮੌਸਮ ਅਤੇ ਹਵਾ ਦੀ ਗਤੀ ਘੱਟ ਹੋਣ ਕਾਰਨ ਪ੍ਰਦੂਸ਼ਣ ਦੇ ਪੱਧਰ 'ਚ ਵਾਧਾ ਹੋਇਆ ਹੈ। ਗਾਜੀਆਬਾਦ ਦੇ ਲੋਨੀ 'ਚ ਹਵਾ ਗੁਣਵੱਤਾ ਇੰਡੈਕਸ 456 ਤੱਕ ਪਹੁੰਚ ਗਿਆ ਜਦਕਿ ਦਿੱਲੀ ਪੰਜਾਬੀ ਬਾਗ 'ਚ 361 ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਨੰਦ ਵਿਹਾਰ 'ਚ 300, ਗਾਜੀਆਬਾਦ 'ਚ 399, ਪੂਸਾ ਰੋਡ 'ਤੇ 359 ਅਤੇ ਨੋਇਡਾ 'ਚ 407 ਦਰਜ ਕੀਤਾ ਗਿਆ। ਸਮੋਗ ਦੇ ਨਾਲ ਅੱਜ ਧੁੰਦ ਦਾ ਅਸਰ ਵੀ ਦੇਖਿਆ ਗਿਆ। ਦੱਸਣਯੋਗ ਹੈ ਕਿ ਪਿਛਲੇ ਸੱਤ ਦਿਨਾਂ ਤੋਂ ਦਿੱਲੀ 'ਚ ਹਵਾ ਗੁਣਵੱਤਾ ਇੰਡੈਕਸ ਬੇਹੱਦ ਖਰਾਬ ਪੱਧਰ 'ਤੇ ਬਣੀ ਹੋਈ ਸੀ ਪਰ ਅੱਜ ਇੱਥੇ ਗੰਭੀਰ ਕੈਟਾਗਿਰੀ 'ਚ ਪਹੁੰਚ ਗਈ ਹੈ।

PunjabKesari

ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ 'ਚ ਤਾਪਮਾਨ ਵੀ ਡਿੱਗ ਰਿਹਾ ਹੈ। ਜਦੋਂ ਪਾਰਾ ਡਿੱਗਦਾ ਹੈ ਤਾਂ ਹਵਾ ਠੰਡੀ ਅਤੇ ਭਾਰੀ ਹੋ ਜਾਂਦੀ ਹੈ, ਜਿਸ ਕਾਰਨ ਪ੍ਰਦੂਸ਼ਕ ਤੱਤਾਂ ਜ਼ਮੀਨ ਤੱਕ ਨਹੀਂ ਪਹੁੰਚਦੇ ਹਨ। ਇਸ ਤੋਂ ਇਲਾਵਾ ਸ਼ਾਂਤ ਹਵਾਵਾਂ ਕਾਰਨ ਦਿੱਲੀ-ਐੱਨ.ਸੀ.ਆਰ ਦੇ ਉਪਰ ਪ੍ਰਦੂਸ਼ਕ ਤੱਤ ਜਮ੍ਹਾ ਹੋ ਜਾਂਦੇ ਹਨ, ਜੋ ਹਵਾਵਾਂ ਪਹਿਲਾਂ 15-20 ਕਿ.ਮੀ.ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਸੀ, ਉਹ ਮੌਜੂਦਾ ਸਮੇਂ ਦੌਰਾਨ 5-8 ਕਿ.ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਹੈ।


Iqbalkaur

Content Editor

Related News