ਦਿੱਲੀ-ਐੱਨ.ਸੀ.ਆਰ. ''ਚ ਹਵਾ ''ਚ ਘੁੱਲ ਚੁੱਕਿਆ ਹੈ ਇੰਨਾ ਜ਼ਹਿਰ

Wednesday, Oct 16, 2019 - 10:22 AM (IST)

ਦਿੱਲੀ-ਐੱਨ.ਸੀ.ਆਰ. ''ਚ ਹਵਾ ''ਚ ਘੁੱਲ ਚੁੱਕਿਆ ਹੈ ਇੰਨਾ ਜ਼ਹਿਰ

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਪ੍ਰਦੂਸ਼ਣ ਘਟਾਉਣ ਲਈ ਲਾਗੂ ਜੀ.ਆਰ.ਏ.ਪੀ. (ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ) ਦੇ ਨਿਯਮਾਂ ਦਾ ਕੋਈ ਖਾਸ ਅਸਰ ਨਹੀਂ ਦਿੱਸਿਆ। ਮੰਗਲਵਾਰ ਨੂੰ ਦਿੱਲੀ 'ਚ ਹਵਾ ਖਰਾਬ ਰਹੀ। ਗਾਜ਼ੀਆਬਾਦ-ਗ੍ਰੇਟਰ ਨੋਇਡਾ 'ਚ ਤਾਂ ਹਵਾ ਬੇਹੱਦ ਖਰਾਬ ਦਰਜ ਹੋਈ। ਇਸ ਦਾ ਕਾਰਨ ਨਿਯਮਾਂ ਦਾ ਸਖਤੀ ਨਾਲ ਲਾਗੂ ਨਾ ਹੋਣਾ ਵੀ ਰਿਹਾ। ਵੱਖ-ਵੱਖ ਥਾਂਵਾਂ 'ਤੇ ਰੋਕ ਦੇ ਬਾਵਜੂਦ ਜਨਰੇਟਰ ਚੱਲੇ ਅਤੇ ਕੂੜਾ ਵੀ ਸੜਿਆ। ਮੰਗਲਵਾਰ ਤੋਂ ਧੂੜ ਉਡਾਉਣਾ, ਕੂੜਾ ਸਾੜਨਾ ਅਤੇ ਜੈਨਰੇਟਰਾਂ 'ਤੇ ਬੈਨ ਲਾਗੂ ਹੋਇਆ ਪਰ ਐਕਸ਼ਨ ਦੇ ਬਾਵਜੂਦ ਦਿੱਲੀ ਅਤੇ ਐੱਨ.ਸੀ.ਆਰ. 'ਚ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਹੋਈ। ਬੁੱਧਵਾਰ ਦੀ ਗੱਲ ਕਰੀਏ ਤਾਂ ਰਾਜਧਾਨੀ 'ਚ ਪੀਐੱਮ 2.5 ਅਤੇ ਪੀਐੱਮ 10 ਦੋਵੇਂ ਖਰਾਬ ਹਾਲਤ 'ਚ ਰਹੇ। ਇਹ ਅੰਕੜਾ ਦਿੱਲੀ ਦੇ ਲੋਧੀ ਰੋਡ ਏਰੀਆ ਦਾ ਹੈ। ਉੱਥੇ ਔਸਤ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 272 ਰਹਿੰਦਾ ਹੈ, ਜੋ ਰਾਤ 9 ਵਜੇ ਤੱਕ 480 ਯਾਨੀ ਗੰਭੀਰ ਸਥਿਤੀ 'ਚ ਪਹੁੰਚ ਗਿਆ ਸੀ। ਦਿੱਲੀ 'ਚ ਬਾਕੀ ਥਾਂਵਾਂ ਵਰਗੇ ਸਿਰੀ ਫੋਰਟ (387), ਰੋਹਿਣੀ (348), ਨਹਿਰੂ ਨਗਰ (332) 'ਚ ਵੀ ਸਥਿਤੀ ਅਜਿਹੀ ਹੀ ਸੀ।

PunjabKesariਦਿੱਲੀ ਦੇ ਗੁਆਂਢੀ ਖੇਤਰ ਗਾਜ਼ੀਆਬਾਦ (322), ਨੋਇਡਾ (326), ਗੁਰੂਗ੍ਰਾਮ (326) 'ਚ ਵੀ ਸਥਿਤੀ ਬੇਹੱਦ ਖਰਾਬ ਹੈ। ਪੰਜਾਬ ਅਤੇ ਹਰਿਆਣਾ 'ਚ ਵੱਡੇ ਪੈਮਾਨੇ 'ਤੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ ਜਾਣਕਾਰ ਮੰਨਦੇ ਹਨ ਕਿ ਇਸ ਦਾ ਫਿਲਹਾਲ ਦਿੱਲੀ ਦੇ ਮੌਸਮ 'ਤੇ ਓਨਾ ਅਸਰ ਨਹੀਂ ਹੈ।

15 ਦਿਨ ਪਹਿਲਾਂ ਰਾਜਧਾਨੀ ਅਤੇ ਐੱਨ.ਸੀ.ਆਰ. ਦੀ ਹਵਾ ਦੀ ਸਥਿਤੀ ਚੰਗੀ ਸੀ ਪਰ ਇਸ ਵਿਚ ਇਹ ਗੰਭੀਰ ਹੋ ਚੁਕੀ ਹੈ। ਦੱਸਣਯੋਗ ਹੈ ਕਿ ਏਕਊਆਈ 0 ਤੋਂ 50 ਦੇ ਵਿਚ ਹੋਣ 'ਤੇ ਚੰਗਾ ਹੁੰਦਾ ਹੈ, ਜਦੋਂ ਕਿ 51 ਤੋਂ 100 ਦੇ ਵਿਚ ਹੋਣ 'ਤੇ ਸੰਤੋਸ਼ਜਨਕ, 101 ਤੋਂ 200 ਦਰਮਿਆਨ ਮੱਧਮ, 201 ਤੋਂ 300 ਦਰਮਿਆਨ ਖਰਾਬ, 301 ਅਤੇ 400 ਦਰਮਿਆਨ ਬਹੁਤ ਖਰਾਬ ਅਤੇ 401 ਅਤੇ 500 ਦਰਮਿਆਨ ਹੋਣ 'ਤੇ ਉਸ ਨੂੰ ਗੰਭੀਰ ਸਮਝਿਆ ਜਾਂਦਾ ਹੈ।


author

DIsha

Content Editor

Related News