ਦੀਵਾਲੀ ਦਿੱਲੀ ਵਾਸੀਆਂ ''ਤੇ ਪਵੇਗੀ ਭਾਰੀ, ਸਾਹ ਲੈਣਾ ਹੋਵੇਗਾ ਔਖਾ

10/15/2019 12:28:42 PM

ਨਵੀਂ ਦਿੱਲੀ— ਦਿੱਲੀ ਦੀ ਆਬੋ-ਹਵਾ 'ਚ ਸੁਧਾਰ ਕਰਨ ਲਈ ਭਾਵੇਂ ਹੀ ਕੇਜਰੀਵਾਲ ਸਰਕਾਰ ਵਲੋਂ ਓਡ-ਈਵਨ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਪਰ ਅਕਤੂਬਰ ਮਹੀਨੇ ਦਾ ਆਖਰੀ ਹਫਤਾ ਹਵਾ ਪ੍ਰਦੂਸ਼ਣ ਦੇ ਮਾਮਲੇ ਵਿਚ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਸਕਦਾ ਹੈ। ਮੌਸਮ ਵਿਚ ਹੋ ਰਹੇ ਬਦਲਾਅ ਕਾਰਨ ਦਿੱਲੀ 'ਚ ਦੀਵਾਲੀ ਦੇ ਤਿਉਹਾਰ 'ਤੇ ਪਟਾਕੇ-ਆਤਿਸ਼ਬਾਜ਼ੀ ਅਤੇ ਪਰਾਲੀ ਸਾੜਨ ਤੋਂ ਨਿਕਲਣ ਵਾਲੇ ਧੂੰਏਂ ਦੀ ਵਜ੍ਹਾ ਕਰ ਕੇ ਅਕਤੂਬਰ ਦਾ ਆਖਰੀ ਹਫਤਾ ਬਹੁਤ ਹੀ ਭਿਆਨਕ ਹੋਵੇਗਾ। ਦਿੱਲੀ-ਐੱਨ. ਸੀ. ਆਰ. ਦੀ ਹਵਾ ਨਾਲ ਲੋਕਾਂ ਦੇ ਸਾਹ ਨੂੰ ਹੋਰ ਵੀ ਔਖਾ ਕਰ ਸਕਦੀ ਹੈ। ਹਵਾ ਦੀ ਦਿਸ਼ਾ ਅਜੇ ਤਕ ਦੱਖਣੀ-ਪੱਛਮੀ ਵੱਲ ਹੈ, ਯਾਨੀ ਕਿ ਪੰਜਾਬ ਅਤੇ ਹਰਿਆਣਾ ਵਲੋਂ ਆਉਣ ਵਾਲੀਆਂ ਹਵਾਵਾਂ 'ਚ ਪਰਾਲੀ ਦਾ ਧੂੰਆਂ ਵੀ ਆ ਰਿਹਾ ਹੈ। ਇਸ ਦੇ ਨਾਲ ਹੀ ਗੱਡੀਆਂ ਤੋਂ ਨਿਕਲਣ ਵਾਲਾ ਧੂੰਆਂ ਵੀ ਮੁਸੀਬਤ ਵਿਚ ਇਜ਼ਾਫਾ ਕਰੇਗਾ। 

ਦਿੱਲੀ ਦਾ ਨਾਮ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ਾਮਲ ਹੋ ਚੁੱਕਾ ਹੈ। ਅਗਲੇ ਕੁਝ ਹਫਤਿਆਂ ਵਿਚ ਹਵਾ ਦੀ ਗੁਣਵੱਤਾ ਹੋਰ ਵੀ ਵਿਗੜ ਸਕਦੀ ਹੈ। 'ਜਲੇ 'ਤੇ ਨਮਕ ਛਿੜਕਣ' ਦਾ ਕੰਮ ਕਰਨਗੇ, ਦੀਵਾਲੀ 'ਚ ਚਲਾਏ ਜਾਣ ਵਾਲੇ ਪਟਾਕੇ। ਇਸ ਦੇ ਤਹਿਤ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੁਝ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਨ੍ਹਾਂ 'ਚ ਪਟਾਕੇ ਚਲਾਉਣ 'ਤੇ ਰੋਕ, ਕੂੜਾ ਸਾੜਨ 'ਤੇ ਰੋਕ, ਡੀਜ਼ਲ ਜਨਰੇਟਰ ਦੀ ਵਰਤੋਂ 'ਤੇ ਪੂਰਨ ਪਾਬੰਦੀ, ਨਿਰਮਾਣ ਕੰਮ 'ਤੇ  ਵੀ ਪਾਬੰਦੀ, ਦਿੱਲੀ ਵਿਚ ਟਰੱਕਾਂ ਦੇ ਪ੍ਰਵੇਸ਼ 'ਤੇ ਰੋਕ ਅਤੇ ਨਿਜੀ ਆਵਾਜਾਈ ਲਈ ਓਡ-ਈਵਨ ਯੋਜਨਾ ਦਾ ਲਾਗੂ ਹੋਣਾ।


Tanu

Content Editor

Related News