ਦਿੱਲੀ ਮੈਟਰੋ ਸੇਵਾ ਭਲਕੇ ਸਵੇਰੇ 4 ਵਜੇ ਹੋਵੇਗੀ ਸ਼ੁਰੂ

Wednesday, Jan 24, 2024 - 08:45 PM (IST)

ਦਿੱਲੀ ਮੈਟਰੋ ਸੇਵਾ ਭਲਕੇ ਸਵੇਰੇ 4 ਵਜੇ ਹੋਵੇਗੀ ਸ਼ੁਰੂ

ਨਵੀਂ ਦਿੱਲੀ (ਭਾਸ਼ਾ) - 26 ਜਨਵਰੀ ਨੂੰ ਕਰਤਵਯ ਪੱਥ ’ਤੇ ਗਣਤੰਤਰ ਦਿਵਸ ਦੀ ਪਰੇਡ ਵੇਖਣ ਵਾਲੇ ਲੋਕਾਂ ਦੀ ਸਹੂਲਤ ਲਈ ਮੈਟਰੋ ਸੇਵਾ ਸਾਰੇ ਰੂਟਾਂ ’ਤੇ ਸਵੇਰੇ 4 ਵਜੇ ਸ਼ੁਰੂ ਹੋ ਜਾਵੇਗੀ। ਦਿੱਲੀ ਮੈਟਰੋ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ : ‘ਵਾਰਨਿੰਗ 2’ ਦਾ ਵੱਡਾ ਸਰਪ੍ਰਾਈਜ਼ ਆਇਆ ਸਾਹਮਣੇ, ਧੀਰਜ ਕੁਮਾਰ ਦੀ ‘ਕੀਪਾ’ ਵਜੋਂ ਹੋਈ ਐਂਟਰੀ

ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 6 ਵਜੇ ਤੱਕ ਹਰ 30 ਮਿੰਟ ਬਾਅਦ ਮੈਟਰੋ ਰੇਲ ਦੀ ਸਹੂਲਤ ਮਿਲੇਗੀ। ਉਸ ਤੋਂ ਬਾਅਦ ਸਾਰਾ ਦਿਨ ਇਹ ਸੇਵਾ ਆਮ ਵਾਂਗ ਰਹੇਗੀ। ਮੈਟਰੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ ਕੋਲ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਸਲ ਈ-ਸੱਦਾ ਪੱਤਰ ਜਾਂ ਈ-ਟਿਕਟਾਂ ਹਨ, ਨੂੰ ਸਟੇਸ਼ਨਾਂ ’ਤੇ ਸਰਕਾਰ ਵਲੋਂ ਕੂਪਨ ਜਾਰੀ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News