ਦਿੱਲੀ ਮੈਟਰੋ ਸੇਵਾ ਸ਼ਨੀਵਾਰ ਤੋਂ ਠੱਪ, 9 ਹਜ਼ਾਰ ਕਰਮਚਾਰੀ ਕਰਨਗੇ ਹੜਤਾਲ

Friday, Jun 29, 2018 - 08:08 PM (IST)

ਦਿੱਲੀ ਮੈਟਰੋ ਸੇਵਾ ਸ਼ਨੀਵਾਰ ਤੋਂ ਠੱਪ, 9 ਹਜ਼ਾਰ ਕਰਮਚਾਰੀ ਕਰਨਗੇ ਹੜਤਾਲ

ਨਵੀਂ ਦਿੱਲੀ— ਦਿੱਲੀ ਮੈਟਰੋ ਰੇਲ ਸੇਵਾ 30 ਜੂਨ ਭਾਵ ਸ਼ਨੀਵਾਰ ਨੂੰ ਬੰਦ ਰਹਿ ਸਕਦੀ ਹੈ ਕਿਉਂਕਿ ਦਿੱਲੀ ਮੈਟਰੋ ਰੇਲ (ਡੀ. ਐੱਮ. ਆਰ. ਸੀ.) ਦੇ 9 ਹਜ਼ਾਰ ਐਗਜ਼ੀਕਿਊਟਿਵ ਕਰਮਚਾਰੀਆਂ ਨੇ ਤਨਖਾਹ ਸਮੇਤ ਆਪਣੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸ਼ਨੀਵਾਰ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਮੈਟਰੋ ਰੇਲ ਟ੍ਰੇਨ ਆਪਰੇਟਰ, ਸਟੇਸ਼ਨ ਕੰਟਰੋਲ ਟੈਕਨੀਸ਼ੀਅਨ, ਰੱਖ ਰਖਾਵ ਕਰਮਚਾਰੀ ਅਤੇ ਓਪਰੇਟਿੰਗ ਕਰਮਚਾਰੀ ਪਿਛਲੇ ਕੁੱਝ ਦਿਨਾਂ ਤੋਂ ਵਿਰੋਧ ਸਵਰੂਪ ਕਾਲੀਆਂ ਪੱਟੀਆਂ ਬੰਨ ਕੇ ਵਿਰੋਧ ਜਤਾ ਰਹੇ ਸਨ।
ਇਨ੍ਹਾਂ ਨੇ ਤਨਖਾਹ ਅਤੇ ਪੇ ਗ੍ਰੇਡ ਪੁਨਰ ਨਿਰੀਖਣ ਨੂੰ ਲੈ ਕੇ ਬਕਾਇਆ ਭੁਗਤਾਨ ਦੀਆਂ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ 30 ਜੂਨ ਤੋਂ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। ਡੀ. ਐੱਮ. ਆਰ. ਸੀ. ਦੇ ਕਰੀਬ 12 ਹਜ਼ਾਰ ਕਰਮਚਾਰੀਆਂ 'ਚੋਂ ਲਗਭਗ 9000 ਹਜ਼ਾਰ ਗੈਰ ਕਾਰਜਕਾਰੀ ਕਰਮਚਾਰੀ ਹਨ।
ਇਸ ਵਿਚਾਲੇ ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਡੀ. ਐੱਮ. ਆਰ. ਸੀ. ਦੇ ਪ੍ਰਬੰਧਕ ਨਿਰਦੇਸ਼ਕ ਮੰਗੂ ਸਿੰਘ ਨੂੰ ਕਰਮਚਾਰੀ ਨਾਲ ਜੁੜੀਆਂ ਮੰਗਾਂ ਦਾ ਹੱਲ ਕੱਢਣ ਦਾ ਹੁਕਮ ਦਿੱਤਾ ਹੈ। ਡੀ. ਐੱਮ. ਆਰ. ਸੀ ਨਿਰਦੇਸ਼ਕ ਨੂੰ ਲਿਖੇ ਪੱਤਰ 'ਚ ਗਹਿਲੋਤ ਨੇ ਪ੍ਰਬੰਧਨ ਅਤੇ ਕਰਮਚਾਰੀਆਂ ਵਿਚਾਲੇ ਗੱਲਬਾਤ ਦੀ ਜਾਣਕਾਰੀ ਵੀ ਮੰਗੀ ਹੈ। ਉਨ੍ਹਾਂ ਨੇ ਪੱਤਰ 'ਚ ਲਿਖਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਜ਼ਲਦ ਤੋਂ ਜ਼ਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਜਿਸ ਕਾਰਨ ਮੈਟਰੋ ਦੀ ਆਵਾਜਾਈ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਾ ਹੋਵੇ। 
 


Related News