ਦਿੱਲੀ ਮੈਟਰੋ ਨੇ ਜਾਰੀ ਕੀਤਾ ''ਮੈਟਰੋ ਡੇਬਿਟ ਕਾਰਡ''

Sunday, Mar 25, 2018 - 05:54 PM (IST)

ਨਵੀਂ ਦਿੱਲੀ— ਦਿੱਲੀ ਮੈਟਰੋ ਰੇਲ ਨਿਗਮ ਨੇ ਇਕ ਅਜਿਹਾ ਨਵਾਂ ਮੈਟਰੋ ਪਲੱਸ ਡੇਬਿਟ ਕਾਰਡ ਜਾਰੀ ਕੀਤਾ ਹੈ, ਜਿਸ ਨਾਲ ਯਾਤਰੀ ਮੈਟਰੋ 'ਚ ਕਿਰਾਏ ਤੋਂ ਇਲਾਵਾ ਪਾਰਕਿੰਗ ਅਤੇ ਹੋਰ ਸੇਵਾਵਾਂ ਲਈ ਉਸ ਦੀ ਵਰਤੋਂ ਕਰ ਸਕਣਗੇ। ਇਸ ਡੇਬਿਟ ਕਾਰਡ ਨੂੰ ਐਤਵਾਰ ਨੂੰ ਮੈਟਰੋ ਦੇ ਪ੍ਰਬੰਧ ਨਿਰਦੇਸ਼ਕ ਡਾ. ਮੰਗੂ ਸਿੰਘ ਅਤੇ ਇੰਡਸ ਲੈਂਡ ਬੈਂਕ ਦੇ ਕਾਰਜਕਾਰੀ ਉੱਪ ਪ੍ਰਧਾਨ ਰਿਤੇਸ਼ ਰਾਜ ਸਕਸੈਨਾ ਨੇ ਜਾਰੀ ਕੀਤਾ। ਇਸ ਕਾਰਡ ਤੋਂ ਇੰਡਸ ਲੈਂਡ ਬੈਂਕ ਦੇ ਗਾਹਕ ਮੈਟਰੋ ਯਾਤਰਾ ਤੋਂ ਇਲਾਵਾ ਹੋਰ ਕੰਮਾਂ ਲਈ ਉਸ ਦੀ ਵਰਤੋਂ ਕਰ ਸਕਣਗੇ।
ਡਾ. ਮੰਗੂ ਸਿੰਘ ਨੇ ਕਿਹਾ ਕਿ ਮੈਟਰੋ ਦਾ ਮਕਸਦ ਯਾਤਰੀਆਂ ਨੂੰ ਵਧ ਤੋਂ ਵਧ ਸਹੂਲਤ ਦੇਣਾ ਅਤੇ ਨਕਦੀ ਸਮੇਤ ਲੈਣ-ਦੇਣ ਨੂੰ ਉਤਸ਼ਾਹ ਦੇਣਾ ਹੈ ਅਤੇ ਇਹ ਕਾਰਡ ਉਸੇ ਦਿਸ਼ਾ 'ਚ ਚੁੱਕਿਆ ਗਿਆ ਇਕ ਕਦਮ ਹੈ, ਅਸੀਂ ਸਮੇਂ-ਸਮੇਂ 'ਤੇ ਅਜਿਹੇ ਕਦਮ ਚੁੱਕਦੇ ਰਹੇ ਹਾਂ। ਸ਼੍ਰੀ ਸਕਸੈਨਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਲਈ ਵਿਸ਼ੇਸ਼ ਰੂਪ ਨਾਲ ਤਿਆਰ ਇਸ ਕਾਰਡ ਨਾਲ ਯਾਤਰੀ ਸਮੇਂ-ਸਮੇਂ 'ਤੇ ਛੂਟ ਅਤੇ ਵਿਸ਼ੇਸ਼ ਆਫਰ ਵੀ ਪਾਉਣਗੇ ਅਤੇ ਉਨ੍ਹਾਂ ਨੂੰ ਟਾਪ ਅੱਪ ਕਰਨ ਦੀ ਚਿੰਤਾ ਨਹੀਂ ਕਰਨੀ ਪਵੇਗੀ। ਯਾਤਰੀ ਮੈਟਰੋ ਲਈ ਇੰਡਸ ਬੈਂਕ ਦੇ ਕਿਸੇ ਏ.ਟੀ.ਐੱਮ. ਤੋਂ ਉਸ ਨੂੰ ਰਿਚਾਰਜ ਕਰ ਸਕਣਗੇ।


Related News