ਦਿੱਲੀ ''ਚ ਇਸ ਸਾਲ ਅਕਤੂਬਰ ਦਾ ਮਹੀਨਾ ਪਿਛਲੇ 58 ਸਾਲਾਂ ''ਚ ਸਭ ਤੋਂ ਠੰਡਾ ਰਿਹਾ

Saturday, Oct 31, 2020 - 04:55 PM (IST)

ਦਿੱਲੀ ''ਚ ਇਸ ਸਾਲ ਅਕਤੂਬਰ ਦਾ ਮਹੀਨਾ ਪਿਛਲੇ 58 ਸਾਲਾਂ ''ਚ ਸਭ ਤੋਂ ਠੰਡਾ ਰਿਹਾ

ਨਵੀਂ ਦਿੱਲੀ- ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਦਿੱਲੀ 'ਚ ਅਕਤੂਬਰ ਦਾ ਮਹੀਨਾ ਪਿਛਲੇ 58 ਸਾਲਾ 'ਚ ਸਭ ਤੋਂ ਠੰਡਾ ਰਿਹਾ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਅਨੁਸਾਰ ਇਸ ਸਾਲ ਅਕਤੂਬਰ 'ਚ ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਰਿਹਾ, ਜੋ 1962 ਤੋਂ ਬਾਅਦ ਅਕਤੂਬਰ ਮਹੀਨੇ 'ਚ ਸਭ ਤੋਂ ਘੱਟ ਤਾਪਮਾਨ ਹੈ। ਦਿੱਲੀ 'ਚ ਅਕਤੂਬਰ ਮਹੀਨੇ 'ਚ ਆਮ ਰੂਪ ਨਾਲ ਔਸਤ ਤਾਪਮਾਨ 19.1 ਸੈਲਸੀਅਸ ਰਹਿੰਦਾ ਹੈ। ਵੀਰਵਾਰ ਨੂੰ ਦਿੱਲੀ 'ਚ ਘੱਟੋ-ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਰੀਬ 3 ਦਹਾਕਿਆਂ 'ਚ ਅਕਤੂਬਰ ਮਹੀਨੇ 'ਚ ਸਭ ਤੋਂ ਘੱਟ ਤਾਪਮਾਨ ਸੀ। ਇਸ ਤੋਂ ਪਹਿਲਾਂ ਦਿੱਲੀ 'ਚ 1994 'ਚ ਇੰਨਾ ਘੱਟ ਤਾਪਮਾਨ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ

ਆਈ.ਐੱਮ.ਡੀ. ਦੇ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ 'ਚ 31 ਅਕਤੂਬਰ 1994 ਨੂੰ 12.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਆਈ.ਐੱਮ.ਡੀ. ਨੇ ਕਿਹਾ ਕਿ ਸਾਲ ਦੇ ਇਸ ਸਮੇਂ ਆਮ ਤੌਰ 'ਤੇ ਘੱਟੋ-ਘੱਟ ਤਾਪਮਾਨ 15-16 ਡਿਗਰੀ ਸੈਲਸੀਅਸ ਰਹਿੰਦਾ ਹੈ। ਆਈ.ਐੱਮ.ਡੀ. ਦੇ ਖੇਤਰੀ ਮੁੜ ਅਨੁਸਾਰ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਅਸਮਾਨ 'ਚ ਬੱਦਲ ਨਹੀਂ ਛਾਏ ਹੋਣਾ ਤਾਪਮਾਨ 'ਚ ਕਮੀ ਦਾ ਇਕ ਮੁੱਖ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ 31 ਅਕਤੂਬਰ 1937 ਨੂੰ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੁੱਤਾਂ ਦੇ ਗ਼ਮਾਂ 'ਚ ਰੋਂਦੀਆਂ ਮਾਂਵਾਂ, ਅੱਤਵਾਦੀਆਂ ਨੇ ਬੁਝਾਏ 2 ਪਰਿਵਾਰਾਂ ਦੇ ਇਕਲੌਤੇ ਚਿਰਾਗ


author

DIsha

Content Editor

Related News