ਕੋਲੇ ਦੀ ਘਾਟ ਦੇ ਗੰਭੀਰ ਸੰਕਟ 'ਚ ਘਿਰੀ ਦਿੱਲੀ, 2 ਦਿਨਾਂ ਬਾਅਦ ਹੋ ਸਕਦੀ ਹੈ 'ਬਲੈਕਆਊਟ'

Saturday, Oct 09, 2021 - 05:00 PM (IST)

ਕੋਲੇ ਦੀ ਘਾਟ ਦੇ ਗੰਭੀਰ ਸੰਕਟ 'ਚ ਘਿਰੀ ਦਿੱਲੀ, 2 ਦਿਨਾਂ ਬਾਅਦ ਹੋ ਸਕਦੀ ਹੈ 'ਬਲੈਕਆਊਟ'

ਨਵੀਂ ਦਿੱਲੀ- ਕੋਲਾ ਸੰਕਟ ’ਤੇ ਦਿੱਲੀ ਦੇ ਊਰਜਾ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਸਪਲਾਈ ਨਹੀਂ ਹੁੰਦੀ ਹੈ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ’ਚ 2 ਦਿਨਾਂ ਬਾਅਦ ਪੂਰੇ ਸ਼ਹਿਰ ’ਚ ਬਲੈਕ ਆਊਟ ਹੋਵੇਗਾ। ਸ਼ਨੀਵਾਰ ਨੂੰ ਊਰਜਾ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦੇਸ਼ ਭਰ ’ਚ ਜਿੰਨੇ ਵੀ ਪਾਵਰ ਪਲਾਂਟ ਹਨ, ਜੋ ਕੋਲੇ ਨਾਲ ਚੱਲਦੇ ਹਨ, ਉੱਥੇ ਪਿਛਲੇ ਕੁਝ ਦਿਨਾਂ ਤੋਂ ਕੋਲੇ ਦੀ ਬਹੁਤ ਕਮੀ ਹੈ। ਦਿੱਲੀ ਨੂੰ ਜਿਨ੍ਹਾਂ ਪਾਵਰ ਪਲਾਂਟ ਤੋਂ ਸਪਲਾਈ ਹੁੰਦੀ ਹੈ, ਉਨ੍ਹਾਂ ਸਾਰਿਆਂ ਨੂੰ ਘੱਟੋ-ਘੱਟ ਇਕ ਮਹੀਨੇ ਦਾ ਕੋਲਾ ਸਟਾਕ ਰੱਖਣਾ ਹੁੰਦਾ ਹੈ ਪਰ ਹੁਣ ਉਹ ਘੱਟ ਹੋ ਕੇ ਇਕ ਦਿਨ ਦਾ ਰਹਿ ਗਿਆ ਹੈ। ਕੇਂਦਰ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਰੇਲਵੇ ਵੈਗਨ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਕੋਲਾ ਜਲਦ ਤੋਂ ਜਲਦ ਪਲਾਂਟਾਂ ਤੱਕ ਪਹੁੰਚਾਇਆ ਜਾਵੇ। ਜਿੰਨੇ ਵੀ ਪਲਾਂਟ ਹਨ, ਉਹ ਪਹਿਲਾਂ ਤੋਂ ਹੀ ਸਿਰਫ਼ 55 ਫੀਸਦੀ ਸਮਰੱਥਾ ਨਾਲ ਚੱਲ ਰਹੇ ਹਨ। 3.4 ਲੱਖ ਮੈਗਾਵਾਟ ਦੀ ਜਗ੍ਹਾ ਅੱਜ ਸਿਰਫ਼ ਇਕ ਲੱਖ ਮੈਗਾਵਾਟ ਮੰਗ ਰਹਿ ਗਈ ਹੈ, ਇਸ ਦੇ ਬਾਵਜੂਦ ਪਾਵਰ ਪਲਾਂਟ ਸਪਲਾਈ ਨਹੀਂ ਕਰ ਪਾ ਰਹੇ ਹਨ। 

ਇਹ ਵੀ ਪੜ੍ਹੋ : ਦਿੱਲੀ 'ਤੇ ਮੰਡਰਾਇਆ ਬਿਜਲੀ ਸੰਕਟ, ਕੇਜਰੀਵਾਲ ਵੱਲੋਂ PM ਮੋਦੀ ਨੂੰ ਦਖ਼ਲ ਦੇਣ ਦੀ ਅਪੀਲ

ਨਾਲ ਹੀ ਉਨ੍ਹਾਂ ਕਿਹਾ,‘‘ਸਾਡੇ ਜੋ ਹਾਈਡ੍ਰੋਇਲੈਕਟ੍ਰਿਕ ਪਲਾਂਟ ਹਨ, ਉਨ੍ਹਾਂ ਦੀ ਵੀ ਸਮਰੱਥਾ 45 ਹਜ਼ਾਰ ਮੈਗਾਵਾਟ ਤੋਂ ਘੱਟ ਕੇ 30 ਹਜ਼ਾਰ ਮੈਗਾਵਾਟ ਰਹਿ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਪੀਕ ਆਵਰ ’ਚ ਉੱਥੇ 45 ਹਜ਼ਾਰ ਮੈਗਾਵਾਟ ਦਾ ਉਤਪਾਦਨ ਹੋਵੇ। ਇਹ ਹਾਲ ਉਦੋਂ ਹੈ, ਜਦੋਂ ਅਸੀਂ ਪਵਾਰ ਖਰੀਦ ਸਮਝੌਤੇ ਕੀਤੇ ਹੋਏ ਹਨ। ਐੱਨ.ਟੀ.ਪੀ.ਸੀ. ਤੋਂ ਹੀ ਸਾਢੇ 3-4 ਹਜ਼ਾਰ ਮੈਗਾਵਾਟ ਦਾ ਸਾਡਾ ਸਮਝੌਤਾ ਹੈ। ਉਸ ਦੇ ਬਾਵਜੂਦ ਅਸੀਂ 20 ਰੁਪਏ ਯੂਨਿਟ ਬਿਜਲੀ ਖਰੀਦਣ ਨੂੰ ਤਿਆਰ ਹੈ। ਅਸੀਂ ਕਿਹਾ ਹੈ ਕਿ ਕਿੰਨੀ ਵੀ ਮਹਿੰਗੀ ਬਿਜਲੀ ਮਿਲੇ ਖਰੀਦ ਲੈਣਾ। ਜੈਨ ਨੇ ਕਿਹਾ,‘‘ਅਜਿਹਾ ਲੱਗ ਰਿਹਾ ਹੈ ਕਿ ਇਹ ਮਨੁੱਖ ਦੁਆਰਾ ਬਣਾਇਆ ਸੰਕਟ ਹੈ। ਅਜਿਹੀ ਰਾਜਨੀਤੀ ਚੱਲਦੀ ਹੈ ਕਿ ਸੰਕਟ ਪੈਦਾ ਕਰੋ ਤਾਂ ਲੱਗੇਗਾ ਕੁਝ ਵੱਡਾ ਕੰਮ ਕੀਤਾ ਹੈ। ਜਿਵੇਂ ਆਕਸੀਜਨ ਦਾ ਸੰਕਟ ਹੋਇਆ ਸੀ, ਉਹ ਵੀ ਮਨੁੱਖ ਵਲੋਂ ਬਣਾਇਆ ਗਿਆ ਸੀ, ਫਿਰ ਤੋਂ ਉਹੀ ਸੰਕਟ ਨਜ਼ਰ ਆ ਰਿਹਾ ਹੈ ਕਿ ਕੋਲੇ ਦੀ ਸਪਲਾਈ ਬੰਦ ਕਰ ਦਿਓ। ਇਸ ਦੇਸ਼ ’ਚ ਕੋਲਾ ਉਤਪਾਦਨ ਹੁੰਦਾ ਹੈ, ਦੇਸ਼ ’ਚ ਪਾਵਰ ਪਲਾਂਟ ਹਨ ਅਤੇ ਜਿੰਨੀ ਡਿਮਾਂਡ ਹੈ, ਉਸ ਤੋਂ ਸਾਢੇ 3 ਗੁਣਾ ਪ੍ਰੋਡਕਸ਼ਨ ਦੀ ਸਾਡੀ ਸਮਰੱਥਾ ਹੈ, ਇਸ ਲਈ ਲੱਗਦਾ ਹੈ ਇਹ ਮਨੁੱਖ ਵਲੋਂ ਬਣਾਇਆ ਸੰਕਟ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News