ਦਿੱਲੀ : ਕੋਰੋਨਾ ਮਰੀਜ਼ਾਂ ਦੇ ਸੰਪਰਕ ''ਚ ਆਉਣ ਵਾਲੇ ਮੈਕਸ ਹਸਪਤਾਲ ਦੇ 39 ਕਰਮਚਾਰੀ ਕੁਆਰੰਟੀਨ
Monday, Apr 13, 2020 - 01:24 PM (IST)

ਨਵੀਂ ਦਿੱਲੀ- ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਦੇ 2 ਮਰੀਜ਼ਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ 39 ਸਿਹਤ ਕਰਮਚਾਰੀਆਂ ਨੂੰ ਕੁਆਰੰਟੀਨ ਲਈ ਭੇਜ ਦਿੱਤਾ ਗਿਆ ਹੈ। ਇਨਾਂ ਕਰਮਚਾਰੀਆਂ 'ਚ ਡਾਕਟਰ ਅਤੇ ਨਰਸ ਸਮੇਤ ਹਸਪਤਾਲ ਦੇ ਹੋਰ ਕਰਮਚਾਰੀ ਸ਼ਾਮਲ ਹਨ, ਜਿਨਾਂ ਦੇ ਸੰਪਰਕ 'ਚ ਆਉਣ ਦੀ ਸੰਭਾਵਨਾ ਹੈ। ਹਸਪਤਾਲ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਕੁਝ ਦਿਨ ਪਹਿਲਾਂ ਕੋਵਿਡ-19 ਲਈ ਕਾਰਡੀਅਕ ਟ੍ਰੀਟਮੈਂਟ ਲਈ ਭਰਤੀ 2 ਮਰੀਜ਼ਾਂ ਨੂੰ ਕੁਝ ਦਿਨ ਪਹਿਲਾਂ ਪਾਜ਼ੀਟਿਵ ਟੈਸਟ ਕੀਤਾ ਗਿਆ ਸੀ।
ਕਿਸੇ ਵੀ ਕਰਮਚਾਰੀ ਨੂੰ ਵਾਇਰਸ ਦਾ ਕੋਈ ਜ਼ੋਖਮ ਨਹੀਂ ਹੈ
ਸੂਤਰਾਂ ਅਨੁਸਾਰ 39 ਕਰਮਚਾਰੀਆਂ, ਜਿਨਾਂ ਦਾ ਇਨਫੈਕਟਡ ਮਰੀਜ਼ਾਂ ਦੇ ਸੰਪਰਕ 'ਚ ਆਉਣ ਦਾ ਪਤਾ ਲੱਗਾ,ਉਨਾਂ ਨੂੰ ਸਾਕੇਤ ਹਸਪਤਾਲ ਦੀ ਹੀ ਇਕ ਵੱਖ ਵਿੰਗ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ। ਜਿਨਾਂ 39 ਕਰਮਚਾਰੀਆਂ ਦੇ ਸਮੂਹ ਨੂੰ ਕੁਆਰੰਟੀਨ ਕੀਤਾ ਗਿਆ ਹੈ, ਉਨਾਂ ਦਾ ਕੋਵਿਡ-19 ਟੈਸਟ ਕੀਤਾ ਜਾ ਰਿਹਾ ਹੈ। ਹਸਪਤਾਲ ਨੇ ਇਹ ਵੀ ਕਿਹਾ ਹੈ ਕਿ ਸਾਰੇ 39 ਵਿਅਕਤੀ ਜਿਨਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ, ਉਨਾਂ 'ਚ ਬੀਮਾਰੀ ਦੇ ਲੱਛਣ ਨਹੀਂ ਦਿੱਸੇ ਹਨ, ਉਨਾਂ ਦਾ ਕੱਲ ਯਾਨੀ 14 ਅਪ੍ਰੈਲ ਨੂੰ ਕੋਰੋਨਾ ਦਾ ਟੈਸਟ ਕੀਤਾ ਜਾਵੇਗਾ। ਹਸਪਤਾਲ ਅਨੁਸਾਰ, ਮੈਕਸ ਹਸਪਤਾਲ ਦੇ ਕੋਵਿਡ-19 ਵਾਰਡ 'ਚ 154 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਨਾਂ 'ਚੋਂ ਕਿਸੇ ਵੀ ਕਰਮਚਾਰੀ ਨੂੰ ਵਾਇਰਸ ਦਾ ਕੋਈ ਜ਼ੋਖਮ ਨਹੀਂ ਹੈ।