ਦਿੱਲੀ ਦੀ ਆਕਸੀਜਨ ਜ਼ਰੂਰਤ ਘਟੀ, ਦੂਜਿਆਂ ਨੂੰ ਦਿੱਤਾ ਜਾ ਸਕਦਾ ਹੈ ਵਾਧੂ ਭੰਡਾਰ : ਮਨੀਸ਼ ਸਿਸੋਦੀਆ

05/13/2021 2:08:37 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਸ ਕੋਲ ਵਾਧੂ ਆਕਸੀਜਨ ਹੈ ਅਤੇ ਇਸ ਨੂੰ ਦੂਜੇ ਸੂਬਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਕਾਰਨ ਪਰੇਸ਼ਾਨੀ 'ਚ ਫਸੇ ਦਿੱਲੀ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਲਈ ਕੇਂਦਰ ਅਤੇ ਦਿੱਲੀ ਹਾਈ ਕੋਰਟ ਦਾ ਵੀ ਆਭਾਰ ਜਤਾਇਆ।

PunjabKesariਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਹੁਣ 2 ਤੋਂ 18 ਸਾਲ ਦੇ ਬੱਚਿਆਂ ਲਈ ਵੀ ਆ ਰਿਹਾ ਕੋਰੋਨਾ ਟੀਕਾ

ਸਿਸੋਦੀਆ ਨੇ ਕਿਹਾ ਕਿ ਦਿੱਲੀ 'ਚ 24 ਘੰਟਿਆਂ 'ਚ ਕੋਰੋਨਾ ਦੇ 10,400 ਨਵੇਂ ਮਾਮਲੇ ਆਏ ਅਤੇ ਇਨਫੈਕਸ਼ਨ ਦਰ 14 ਫੀਸਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਸਨ ਤਾਂ ਰਾਸ਼ਟਰੀ ਰਾਜਧਾਨੀ ਨੂੰ 700 ਮੀਟ੍ਰਿਕ ਟਨ ਦੀ ਆਕਸੀਜਨ ਦੀ ਜ਼ਰੂਰਤ ਸੀ ਪਰ ਹੁਣ ਮਾਮਲਿਆਂ 'ਚ ਗਿਰਾਵਟ ਆਉਣ ਲੱਗ ਗਈ ਹੈ, ਜਿਸ ਕਾਰਨ ਆਕਸੀਜਨ ਜ਼ਰੂਰਤ ਘੱਟ ਕੇ 582 ਮੀਟ੍ਰਿਕ ਟਨ ਰਹਿ ਗਈ ਹੈ। ਉੱਪ ਮੁੱਖ ਮੰਤਰੀ ਨੇ ਕਿਹਾ,''ਅਸੀਂ ਵਾਧੂ ਆਕਸੀਜਨ ਦੂਜੇ ਸੂਬਿਆਂ ਨੂੰ ਦੇਣ ਲਈ ਕੇਂਦਰ ਨੂੰ ਚਿੱਠੀ ਲਿਖੀ ਹੈ। ਸਾਡੀ ਇਕ ਜ਼ਿੰਮੇਵਾਰ ਸਰਕਾਰ ਹੈ।''

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ


DIsha

Content Editor

Related News