ਦਿੱਲੀ 'ਚ ਕੋਰੋਨਾ ਦੇ ਇਲਾਜ ਲਈ 2 ਮਾਡਲ ਹਨ, ਇਕ ਅਮਿਤ ਸ਼ਾਹ ਵਾਲਾ ਤੇ ਦੂਜਾ ਕੇਜਰੀਵਾਲ ਵਾਲਾ : ਸਿਸੋਦੀਆ

Wednesday, Jun 24, 2020 - 01:58 PM (IST)

ਦਿੱਲੀ 'ਚ ਕੋਰੋਨਾ ਦੇ ਇਲਾਜ ਲਈ 2 ਮਾਡਲ ਹਨ, ਇਕ ਅਮਿਤ ਸ਼ਾਹ ਵਾਲਾ ਤੇ ਦੂਜਾ ਕੇਜਰੀਵਾਲ ਵਾਲਾ : ਸਿਸੋਦੀਆ

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਕੋਵਿਡ-19 ਮਰੀਜ਼ਾਂ ਦੇ ਮੈਡੀਕਲ ਮੁਲਾਂਕਣ ਲਈ ਸਰਕਾਰੀ ਕੇਂਦਰ ਆਉਣ ਦੀ ਜ਼ਰੂਰਤ ਖਤਮ ਕਰਨ ਦੀ ਅਪੀਲ ਕੀਤੀ ਹੈ। ਸਿਸੋਦੀਆ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਉਨ੍ਹਾਂ ਨੇ ਉੱਪ ਰਾਜਪਾਲ (ਐੱਲ.ਜੀ.) ਅਨਿਲ ਬੈਜਲ ਨੂੰ ਵੀ ਇਸ ਸੰਬੰਧ 'ਚ ਮੰਗਲਵਾਰ ਨੂੰ ਚਿੱਠੀ ਲਿਖੀ ਸੀ ਪਰ ਐੱਲ.ਜੀ. ਦਫ਼ਤਰ ਤੋਂ 'ਆਪ' ਸਰਕਾਰ ਨੂੰ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ,''ਦਿੱਲੀ 'ਚ ਕੋਰੋਨਾ ਦੇ ਇਲਾਜ ਦੇ 2 ਮਾਡਲ ਹਨ, ਇਕ ਅਮਿਤ ਸ਼ਾਹ ਵਾਲਾ ਅਤੇ ਦੂਜਾ ਕੇਜਰੀਵਾਲ ਸਰਕਾਰ ਦਾ। ਉਨ੍ਹਾਂ ਨੇ ਕਿਹਾ ਕਿ ਅਮਿਤ ਸ਼ਾਹ ਵਾਲੇ ਮਾਡਲ 'ਚ ਕੋਰੋਨਾ ਮਰੀਜ਼ ਨੂੰ ਜਾਂਚ ਲਈ ਕੁਆਰੰਟੀਨ ਸੈਂਟਰ ਭੇਜਿਆ ਜਾਣਾ ਹੋਵੇਗਾ, ਜਦੋਂ ਕਿ ਸਾਡੇ ਮਾਡਲ 'ਚ ਦਿੱਲੀ ਸਰਕਾਰ ਦੀ ਮੈਡੀਕਲ ਟੀਮ ਘਰ ਜਾ ਕੇ ਕੋਰੋਨਾ ਮਰੀਜ਼ ਦੀ ਜਾਂਚ ਕਰੇਗੀ। ਉਨ੍ਹਾਂ ਨੇ ਕਿਹਾ,''ਇਹ ਅਮਿਤ ਸ਼ਾਹ ਮਾਡਲ ਅਤੇ ਕੇਜਰੀਵਾਲ ਮਾਡਲ ਦੀ ਲੜਾਈ ਨਹੀਂ ਹੈ। ਸਾਨੂੰ ਇਹ ਵਿਵਸਥਾ ਲਾਗੂ ਕਰਨੀ ਚਾਹੀਦੀ ਹੈ, ਜਿਸ 'ਚ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।''

ਉੱਪ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਨਵੀਂ ਵਿਵਸਥਾ ਕਾਰਨ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ ਅਤੇ ਉਸ ਨੂੰ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਾਵਾਂ 'ਤੇ ਖੁਦ ਨਜ਼ਰ ਰੱਖ ਰਹੇ ਹਨ। ਸਿਸੋਦੀਆ ਨੇ ਕਿਹਾ ਕਿ ਸ਼ਹਿਰ 'ਚ ਪੁਰਾਣੀ ਵਿਵਸਥਾ ਲਾਗੂ ਕੀਤੀ ਜਾਣੀ ਚਾਹੀਦੀ ਹੈ, ਜਿਸ ਦੇ ਅਧੀਨ ਮਰੀਜ਼ ਦੇ ਮੈਡੀਕਲ ਮੁਲਾਂਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਇਕ ਦਲ ਉਸ ਦੇ ਘਰ ਜਾਂਦਾ ਸੀ।


author

DIsha

Content Editor

Related News