ਪ੍ਰੇਮ ਵਿਆਹ ਨੂੰ ਹੋਏ ਸੀ ਸਿਰਫ਼ 8 ਮਹੀਨੇ, ਪਤਨੀ ਨੂੰ ਮਾਰੀ ਗੋਲੀ

11/28/2019 12:54:59 PM

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਰੋੜਪਤੀ ਬਿਜ਼ਨੈੱਸਮੈਨ ਨੇ 21 ਸਾਲ ਦੀ ਉਮਰ 'ਚ ਹੀ ਆਪਣੀ 20 ਸਾਲ ਦੀ ਪਤਨੀ ਦਾ ਕਤਲ ਕਰ ਦਿੱਤਾ। ਇਸ ਕੰਮ 'ਚ ਉਸ ਦੇ 2 ਕਰਮਚਾਰੀਆਂ ਨੇ ਨਾਲ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ 8 ਮਹੀਨੇ ਪਹਿਲਾਂ ਹੀ ਦੋਹਾਂ ਦੀ ਲਵ ਮੈਰਿਜ ਹੋਈ ਸੀ ਪਰ ਘੱਟ ਦਾ ਉਮਰ ਇਕ ਸਾਲ ਵੀ ਨਹੀਂ ਟਿਕ ਸਕਿਆ। ਬਿਜ਼ਨੈੱਸਮੈਨ ਸਾਹਿਲ ਚੌਪੜਾ (21) ਅਤੇ ਨੈਂਸੀ (20) ਦਾ ਵਿਆਹ ਇਸੇ ਸਾਲ 27 ਮਾਰਚ ਨੂੰ ਹੋਇਆ ਸੀ।

ਪਿਤਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ
26 ਨਵੰਬਰ ਨੂੰ ਨੈਂਸੀ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਫੋਨ 11 ਨਵੰਬਰ ਤੋਂ ਬੰਦ ਹੈ। ਨਾਲ ਹੀ ਨੈਂਸੀ ਦੇ ਸਹੁਰੇ ਪਰਿਵਾਰ ਵਾਲਿਆਂ 'ਤੇ ਦਾਜ ਲਈ ਸ਼ੁਰੂ ਤੋਂ ਹੀ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਆਈ.ਪੀ.ਸੀ. ਦੀ ਧਾ 365, 498ਏ, 406, 34 ਦੇ ਅਧੀਨ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਮੋਬਾਇਲ ਰਿਕਾਰਡ ਦੇ ਆਧਾਰ 'ਤੇ ਦੋਸ਼ੀ ਹੋਏ ਗ੍ਰਿਫਤਾਰ
ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੁਝ ਹੀ ਘੰਟਿਆਂ 'ਚ ਮੋਬਾਇਲ ਰਿਕਾਰਡ ਦੇ ਆਧਾਰ 'ਤੇ ਉਸ ਦੇ ਪਤੀ ਸਾਹਿਲ ਅਤੇ ਫਿਰ ਉਸ ਦੇ ਕਰਮਚਾਰੀ ਸ਼ੁਭਮ ਨੂੰ ਦਿੱਲੀ ਤੋਂ ਅਤੇ ਬਾਦਲ ਨੂੰ ਕਰਨਾਲ ਦੇ ਘਰੋਂਦਾ ਤੋਂ ਗ੍ਰਿਫਤਾਰ ਕੀਤਾ ਗਿਆ। ਪੁੱਛ-ਗਿੱਛ 'ਚ ਸਾਹਿਲ ਨੇ ਦੱਸਿਆ ਕਿ ਪਤਨੀ ਰੋਜ਼ ਝਗੜਾ ਕਰਦੀ ਸੀ। ਉਸੇ ਤੋਂ ਪਰੇਸ਼ਾਨ ਹੋ ਕੇ ਕਤਲ ਦੀ ਗੱਲ ਕਬੂਲੀ।

15 ਦਿਨਾਂ ਬਾਅਦ ਲਾਸ਼ ਕੀਤੀ ਬਰਾਮਦ
ਨੈਂਸੀ ਦਾ ਕਤਲ ਗੋਲੀ ਮਾਰ ਕੇ ਕੀਤਾ ਗਿਆ। ਨੈਂਸੀ ਦੀ ਲਾਸ਼ ਨੂੰ ਕਤਲ ਤੋਂ ਬਾਅਦ ਪਾਨੀਪਤ ਦੇ ਕੋਲ ਝਾੜੀਆਂ 'ਚ ਸੁੱਟ ਦਿੱਤਾ ਗਿਆ, ਜਿਸ ਨੂੰ ਕਰੀਬ 15 ਦਿਨਾਂ ਬਾਅਦ ਬਰਾਮਦ ਕੀਤਾ ਗਿਆ। ਦਿੱਲੀ ਦੀ ਜਨਕਪੁਰੀ ਪੁਲਸ ਨੇ ਪਤਨੀ ਦੇ ਕਤਲ ਦੇ ਦੋਸ਼ 'ਚ ਪੀਤ ਅਤੇ ਉਸ ਦੇ 2 ਸਾਥੀਆਂ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ। ਪੁਲਸ ਤਿੰਨੋਂ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।


DIsha

Edited By DIsha