ਕੋਵਿਡ-19: ਦਿੱਲੀ ਇਕ ਹਫ਼ਤੇ ਲਈ ‘ਬੰਦ’, ਕੇਜਰੀਵਾਲ ਨੇ ਲੋਕਾਂ ਨੂੰ ਕੀਤੀ ਇਹ ਖ਼ਾਸ ਅਪੀਲ

Tuesday, Apr 20, 2021 - 12:42 PM (IST)

ਕੋਵਿਡ-19: ਦਿੱਲੀ ਇਕ ਹਫ਼ਤੇ ਲਈ ‘ਬੰਦ’, ਕੇਜਰੀਵਾਲ ਨੇ ਲੋਕਾਂ ਨੂੰ ਕੀਤੀ ਇਹ ਖ਼ਾਸ ਅਪੀਲ

ਨਵੀਂ ਦਿੱਲੀ– ਦਿੱਲੀ ’ਚ ਸੋਮਵਾਰ ਰਾਤ 10 ਵਜੇ ਤੋਂ 26 ਅਪ੍ਰੈਲ ਸਵੇਰੇ 5 ਵਜੇ ਤਕ 6 ਦਿਨਾਂ ਲਈ ਤਾਲਾਬੰਦੀ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਖ਼ਾਸ ਅਪੀਲ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ ਦਿੱਲੀ ’ਚ ਅੱਜ ਤੋਂ ਤਾਲਾਬੰਦੀ ਸ਼ੁਰੂ ਹੋ ਚੁੱਕੀ ਹੈ। ਇਹ ਫੈਸਲਾ ਤੁਹਾਡੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਕਿਰਪਾ ਕਰਕੇ ਇਸ ਵਿਚ ਸਰਕਾਰ ਦਾ ਸਹਿਯੋਗ ਕਰੋ, ਆਪਣੇ ਘਰਾਂ ’ਚ ਹੀ ਰਹੋ, ਕੋਰੋਨਾ ਤੋਂ ਬਚ ਕੇ ਰਹੋ। ਦੱਸ ਦੇਈਏ ਕਿ ਕੇਜਰੀਵਾਲ ਨੇ ਸੋਮਵਾਰ ਨੂੰ ਦਿੱਲੀ ’ਚ 6 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ ’ਚ 1700 ਤੋਂ ਵਧੇਰੇ ਮੌਤਾਂ

PunjabKesari

ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਮਨਮੋਹਨ ਸਿੰਘ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਵੈਕਸੀਨ ’ਚ ਤੇਜ਼ੀ ਸਮੇਤ ਦਿੱਤੇ ਇਹ ਸੁਝਾਅ

ਇਸ ਦੌਰਾਨ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ’ਚ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਦੇ ਪ੍ਰਤੀ ਦਿਨ 25,500 ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਸਿਹਤ ਪ੍ਰਣਾਲੀ ’ਤੇ ਭਾਰ ਬਹੁਤ ਵਧ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਕੋਰਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਥੇ ਦਵਾਈਆੰ, ਬਿਸਤਰੇ, ਆਈ.ਸੀ.ਯੂ. ਅਤੇ ਆਕਸੀਜਨ ਦੀ ਗੰਭੀਰ ਕਮੀ ਹੈ, ਅਜਿਹੇ ’ਚ ਸਿਹਤ ਪ੍ਰਣਾਲੀ ਨੂੰ ਨੁਕਸਾਨ ਹੋਣ ਤੋਂ ਬਚਾਉਣ ਲਈ ਤਾਲਾਬੰਦੀ ਬਹੁਤ ਜ਼ਰੂਰੀ ਹੈ। ਕੇਜਰੀਵਾਲ ਨੇ ਕਿਹਾ ਕਿ ਤਾਲਾਬੰਦੀ ਲਗਾਉਣ ਦਾ ਫੈਸਲਾ ਲੈਣਾ ਆਸਾਨੀ ਨਹੀਂ ਸੀ। 

ਇਹ ਵੀ ਪੜ੍ਹੋ: ਸਾਬਕਾ ਪੀ. ਐੱਮ. ਮਨਮੋਹਨ ਸਿੰਘ ਕੋਰੋਨਾ ਪਾਜ਼ੇਟਿਵ, ਏਮਜ਼ ’ਚ ਦਾਖ਼ਲ

PunjabKesari

ਜਾਰੀ ਕੀਤੇ ਦਿਸ਼ਾ-ਨਿਰਦੇਸ਼
- ਦਿੱਲੀ ਆਪਦਾ ਪ੍ਰਬੰਧਨ ਅਥਾਰਟੀ (DDMA) ਨੇ ਆਪਣੇ ਆਦੇਸ਼ ’ਚ ਕਿਹਾ ਕਿ ਵਿਆਹ ਸਮਾਰੋਹਾਂ ਲਈ ਲੋਕਾਂ ਨੂੰ ਆਵਾਜਾਈ ਦੀ ਮਨਜ਼ੂਰੀ ਹੋਵੇਗੀ ਅਤੇ ਕਿਸੇ ਵਿਆਹ ’ਚ 50 ਲੋਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਪਰ ਉਨ੍ਹਾਂ ਨੂੰ ਵਿਆਹ ਦੇ ਕਾਰਡ ਦੀ ਸਾਫਟ ਜਾਂ ਹਾਰਡ ਕਾਪੀ ਵਿਖਾਉਣੀ ਹੋਵੇਗੀ। 
- ਅੰਤਿਮ ਸੰਸਕਾਰ ’ਚ 20 ਲੋਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇਗੀ। 
- ਤਾਲਾਬੰਦੀ ਦੌਰਾਨ ਜ਼ਰੂਰੀ ਸੇਵਾਵਾਂ ਦੀ ਮਨਜ਼ੂਰੀ ਹੋਵੇਗੀ ਪਰ ਨਿੱਜੀ ਦਫਤਰ ਅਤੇ ਹੋਰ ਅਦਾਰੇ ਜਿਵੇਂ- ਦੁਕਾਨਾਂ, ਮਾਲ, ਹਫਤੇਵਾਰ ਬਾਜ਼ਾਰ, ਨਿਰਮਾਣ ਇਕਾਈਆਂ, ਵਿਦਿਅਕ ਅਤੇ ਕੋਚਿੰਗ ਸੈਂਟਰ, ਸਿਨੇਮਾ ਹਾਲ, ਰੈਸਟੋਰੈਂਟ, ਬਾਰ, ਅਸੈਂਬਲੀ ਹਾਲ, ਆਡੀਟੋਰੀਅਮ, ਜਨਤਕ ਪਾਰਕਾਂ, ਖੇਡ ਕੰਪਲੈਕਸ, ਜਿਮ, ਸਪਾਅ, ਸੈਲੂਮ ਅਤੇ ਬਿਊਟੀ ਪਾਰਲਰ ਬੰਦ ਰਹਿਣਗੇ। 
- ਤਰਣ ਤਾਲ (ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਗਰਾਮਾਂ ’ਚ ਭਾਗ ਲੈਣ ਲਈ ਖਿਡਾਰੀਆਂ ਦੇ ਅਭਿਆਸ ਲਈ ਇਸਤੇਮਾਲ ਕੀਤੇ ਜਾਣ ਵਾਲੇ ਨੂੰ ਛੱਡ ਕੇ) ਨਿਰਮਾਣ ਗਤੀਵਿਧੀਆਂ (ਜਿਨ੍ਹਾਂ ਥਾਵਾਂ ’ਤੇ ਮਜ਼ਦੂਰ ਰਹਿ ਰਹੇ ਹਨ ਉਨ੍ਹਾਂ ਨੂੰ ਛੱਡ ਕੇ) ਵੀ ਬੰਦ ਰਹਿਣਗੇ। 
- ਸਟੇਡੀਅਮਾਂ ਨੂੰ ਦਰਸ਼ਕਾਂ ਦੇ ਬਿਨਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਪ੍ਰੋਗਰਾਮਾਂ ਦੇ ਆਯੋਜਨ ਲਈ ਖੁਲ੍ਹਾ ਰਹਿਣ ਦਿੱਤਾ ਜਾਵੇਗਾ। 
- ਜਨਤਕ ਟਰਾਂਸਪੋਰਟ ਜਿਵੇਂ- ਮੈਟਰੋ ਅਤੇ ਬੱਸਾਂ ਨੂੰ ਉਨ੍ਹਾਂ ਨੂੰ 50 ਫੀਸਦੀ ਸਮਰੱਥਾ ਦੇ ਨਾਲ ਚਲਾਉਣ ਦੀ ਮਨਜ਼ੂਰੀ ਹੋਵੇਗੀ। 
- ਟੈਕਸੀਆਂ ’ਚ ਦੋ ਤੋਂ ਜ਼ਿਆਦਾ ਲੋਕਾਂ ਨਹੀਂ ਬੈਠ ਸਕਣਗੇ। 

ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼

PunjabKesari

ਇਹ ਵੀ ਪੜ੍ਹੋ– ਕੋਰੋਨਾ ਨਾਲ ਬੁਰੇ ਹਾਲ, ਸ਼ਮਸ਼ਾਨ ਘਾਟ ਦੇ ਬਾਹਰ ਹੀ ਲਾਸ਼ ਰੱਖ ਕੇ ਚਲੇ ਗਏ ਰਿਸ਼ਤੇਦਾਰ

- ਰਾਤ ਦੇ ਕਰਫਿਊ ਅਤੇ ਹਫਤੇਵਾਰ ਕਰਫਿਊ ਦੌਰਾਨ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਨਾਲ ਸੰਬੰਧਤ ਆਵਾਜਾਈ ਲਈਕਿਸੇ  ਵਿਅਕਤੀ ਦੁਆਰਾ ਪ੍ਰਾਪਤ ਈ-ਪਾਸ ਵੀ 6 ਦਿਨਾਂ ਲਈ ਯੋਗ ਹੋਣਗੇ। 
- ਤਾਲਾਬੰਦੀ ਦੌਰਾਨ ਗਰਭਵਤੀ ਜਨਾਨੀਆਂ ਨੂੰ ਇਕ ਸੇਵਾਦਾਰ ਦੇ ਨਾਲ ਮੈਡੀਕਲ ਸੇਵਾਵਾਂ ਲਈ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਸ ਲਈ ਆਈ-ਕਾਰਡ ਜਾਂ ਡਾਕਟਰ ਦੀ ਮਰਚੀ ਜਾਂ ਮੈਡੀਕਲ ਪੇਪਰ ਵਿਖਾਉਣੀ ਹੋਵੇਗਾ। 
- ਜੋ ਲੋਕ ਕੋਵਿਡ-19 ਜਾਂਚ ਜਾਂ ਟੀਕਾਕਰਨ ਲਈ ਜਾ ਰਹੇ ਹਨ, ਉਨ੍ਹਾਂ ਨੂੰ ਵੀ ਯੋਗ ਆਈ-ਕਾਰਡ ਵਿਖਾਉਣ ’ਤੇ ਛੋਟ ਦਿੱਤੀ ਗਈ ਹੈ।
- ਹਵਾਈ ਅੱਡਿਆਂ, ਰੇਲਵੇ ਸਟੇਸ਼ਨ, ਆਈ.ਐੱਸ.ਬੀ.ਟੀ. ਜਾਣ ਵਾਲਿਆਂ ਨੂੰ ਆਵਾਜਾਈ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਯੋਗ ਟਿਕਟ ਵਿਖਾਉਣੀ ਹੋਵੇਗੀ।
- ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਕਾਮਿਆਂ ਨੂੰ ਵੀ ਛੋਟ ਦਿੱਤੀ ਗਈ ਹੈ। 


author

Rakesh

Content Editor

Related News