ਦਿੱਲੀ ਵਿਧਾਨ ਸਭਾ ''ਚ ਪੇਸ਼ ਕੀਤਾ ਗਿਆ ਜਨਲੋਕਪਾਲ ਬਿੱਲ, ਜਾਣੋ ਕੀ ਹੈ ਇਸ ''ਚ ਖਾਸ

11/30/2015 6:02:40 PM


ਨਵੀਂ ਦਿੱਲੀ— ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਦਿੱਲੀ ਵਿਧਾਨ ਸਭਾ ਵਿਚ ਸੋਮਵਾਰ ਨੂੰ ਜਨਲੋਕਪਾਲ ਬਿੱਲ 2015 ਪੇਸ਼ ਕੀਤਾ ਗਿਆ, ਜਿਸ ਦੇ ਕਾਨੂੰਨ ਬਣ ਜਾਣ ''ਤੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਅਤੇ ਨੁਕਸਾਨ ਦੇ 5 ਗੁਣਾ ਤਕ ਭਰਪਾਈ ਕਰਨ ਦੀ ਵਿਵਸਥਾ ਹੋਵੇਗੀ। ਵਿਰੋਧੀ ਧਿਰ ਦੀ ਗੈਰ-ਮੌਜੂਦਗੀ ਅਤੇ ਸੱਤਾ ਪੱਖ ਦੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦਰਮਿਆਨ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਬਿੱਲ ਪੇਸ਼ ਕਰਦੇ ਹੋਏ ਇਸ ਨੂੰ ਇਤਿਹਾਸਕ ਪਲ ਦੱਸਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਆਪਣੇ ਪਹਿਲੇ ਦੇ ਵਾਅਦਿਆਂ ''ਤੇ ਵਚਨਬੱਧ ਹੈ। 
ਸਿਸੌਦੀਆ ਨੇ ਬਿੱਲ ਨੂੰ ਭਾਰਤ ਦੇ ਭਵਿੱਖ ਦੀਆਂ ਉਮੀਦਾਂ ਦਾ ਅਤੇ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵਾਲਾ ਦੱਸਿਆ। ਬਿੱਲ ਦੀ ਜਾਣਕਾਰੀ ਦਿੰਦੇ ਹੋਏ ਸਿਸੌਦੀਆ ਨੇ ਕਿਹਾ ਕਿ 2011 ''ਚ ਜੰਤਰ-ਮੰਤਰ ਤੋਂ ਨਿਕਲੀ ਚਿੰਗਾੜੀ ਵਿਚ ਭ੍ਰਿਸ਼ਟਾਚਾਰ ਵਿਰੁੱਧ ਅਲਖ ਜਗਾਉਣ ਦਾ ਕੰਮ ਕੀਤਾ ਅਤੇ ਮੈਂ ਪੂਰੀ ਦਿੱਲੀ ਦੀ ਜਨਤਾ ਨੂੰ ਭਰੋਸਾ ਦਿਵਾਉਂਦਾ ਚਾਹੁੰਦਾ ਹਾਂ ਕਿ ਸਰਕਾਰ ਭ੍ਰਿਸ਼ਟਾਚਾਰ ਨਾਲ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕਰੇਗੀ। ਕਾਨੂੰਨ ਬਣ ਜਾਣ ''ਤੇ ਇਹ ਰਾਸ਼ਟਰੀ ਰਾਜਧਾਨੀ ਖੇਤਰ ''ਚ ਕਿਸੇ ਵੀ ਜਾਂਚ ਅਤੇ ਕਾਰਵਾਈ ਕਰਨ ਲਈ ਆਜ਼ਾਦ ਹੋਵੇਗਾ। ਇਸ ਵਿਚ ਜਿੰਨੇ ਉੱਚੇ ਅਹੁਦੇ ''ਤੇ ਬੈਠ ਕੇ ਭ੍ਰਿਸ਼ਟਾਚਾਰ ਕੀਤਾ ਜਾਵੇਗਾ ਦੋਸ਼ ਸਾਬਤ ਹੋਣ ''ਤੇ ਦੋਸ਼ੀ ਨੂੰ ਓਨੀ ਵੱਧ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ।


Tanu

News Editor

Related News