ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ

Saturday, Apr 24, 2021 - 11:18 AM (IST)

ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ– ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅਜਿਹੇ ’ਚ ਦਿੱਲੀ ਤੋਂ ਇਕ ਹੋਰ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ 20 ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਸਪਤਾਲ ਦੇ ਐੱਮ.ਡੀ. ਡੀ.ਕੇ. ਬਲੂਜਾ ਨੇ ਜਾਣਕਾਰੀ ਦਿੱਤੀ ਕਿ ਆਕਸੀਜਨ ਦੀ ਕਮੀ ਨਾਲ ਗੋਲਡਨ ਹਸਪਤਾਲ ’ਚ 20 ਗੰਭੀਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਸ਼ਾਮ ਨੂੰ ਇਨ੍ਹਾਂ ਮਰੀਜ਼ਾਂ ਨੇ ਆਕਸੀਜਨ ਦੀ ਕਮੀ ਕਾਰਨ ਦਮ ਤੌੜ ਦਿੱਤਾ। ਡੀ.ਕੇ. ਬਲੂਜਾ ਨੇ ਜਾਣਕਾਰੀ ਦਿੱਤੀ ਕਿ ਅੱਧੇ ਘੰਟੇ ਤਕ ਹੀ ਆਕਸੀਜਨ ਦੀ ਸਪਲਾਈ ਹੋ ਸਕਦੀ ਹੈ। ਹਸਪਤਾਲ ’ਚ 200 ਮਰੀਜ਼ਾਂ ਦੀ ਜਾਨ ਖ਼ਤਰੇ ’ਚ ਹੈ। ਡਾਕਟਰ ਬਲੂਜਾ ਨੇ ਰਾਜ ਸਰਕਾਰ ਅਤੇ ਹੋਰ ਏਜੰਸੀਆਂ ਤੋਂ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ।

 

ਦੱਸ ਦੇਈਏ ਕਿ ਦਿੱਲੀ ਦੇ ਜ਼ਿਆਦਰ ਹਸਪਤਾਲਾਂ ’ਚ ਆਕਸੀਜਨ ਦੀ ਭਾਰੀ ਕਮੀ ਹੈ ਜਿਨ੍ਹਾਂ ’ਚ ਸਰ ਗੰਗਾਰਾਮ, ਬਤਰਾ ਅਤੇ ਸਰੋਜ ਹਸਪਤਾਲ ਸ਼ਾਮਲ ਹਨ। ਹਸਪਤਾਲਾਂ ਵਲੋਂ ਕਿਹਾ ਗਿਆ ਹੈ ਕਿ ਅਸੀਂ ਆਕਸੀਜਨ ਦੀ ਕਮੀ ਕਾਰਨ ਨਵੇਂ ਮਰੀਜ਼ਾਂ ਨੂੰ ਦਾਖਲ ਨਹੀਂ ਕਰ ਪਾ ਰਹੇ ਅਤੇ ਜੋ ਮਰੀਜ਼ ਪਹਿਲਾਂ ਤੋਂ ਦਾਖਲ ਹਨ ਉਨ੍ਹਾਂ ਨੂੰ ਛੁੱਟੀ ਦੇ ਰਹੇ ਹਾਂ।


author

Rakesh

Content Editor

Related News