ਕੋਰੋਨਾ ਦਾ ਕਹਿਰ: ਦਿੱਲੀ, ਤਾਮਿਲਨਾਡੂ ਤੋਂ ਅੱਗੇ ਨਿਕਲੀ, ਦੂਜਾ ਸਭ ਤੋਂ ਪ੍ਰਭਾਵਿਤ ਸੂਬਾ

06/22/2020 5:49:39 PM

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੇ 59 ਹਜ਼ਾਰ ਤੋਂ ਵਧੇਰੇ ਮਾਮਲਿਆਂ ਨਾਲ ਦਿੱਲੀ ਹੁਣ ਤਾਮਿਲਨਾਡੂ ਤੋਂ ਅੱਗੇ ਨਿਕਲ ਗਿਆ ਹੈ। ਦਿੱਲੀ ਇਸ ਮਹਾਮਾਰੀ ਤੋਂ ਸਭ ਤੋਂ ਪ੍ਰਭਾਵਿਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਦੂਜੇ ਨੰਬਰ 'ਤੇ ਆ ਗਈ ਹੈ। ਇਸ ਮਹਾਮਾਰੀ ਨਾਲ ਇੱਥੇ ਐਤਵਾਰ ਨੂੰ 2,175 ਮਰੀਜ਼ਾਂ ਦੀ ਜਾਨ ਚੱਲੀ ਗਈ। ਅਧਿਕਾਰੀਆਂ ਮੁਤਾਬਕ ਐਤਵਾਰ ਨੂੰ ਦਿੱਲੀ ਵਿਚ ਕੋਰੋਨਾ ਵਾਇਰਸ ਦੇ 3000 ਮਾਮਲੇ ਸਾਹਮਣੇ ਆਏ ਅਤੇ ਇੱਥੇ ਪੀੜਤਾਂ ਦੀ ਗਿਣਤੀ 59,746 ਹੋ ਗਈ। ਦਿੱਲੀ ਵਿਚ ਸ਼ੁੱਕਰਵਾਰ-ਸ਼ਨੀਵਾਰ ਤੋਂ ਲਗਾਤਾਰ ਤੀਜੇ ਦਿਨ ਵਾਇਰਸ ਦੇ 3000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 19 ਜੂਨ ਨੂੰ 3,137 ਮਾਮਲੇ ਸਾਹਮਣੇ ਆਏ ਸਨ।
 

ਕੋਵਿਡ-19 'ਤੇ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਤਾਮਿਲਨਾਡੂ 'ਚ ਇਸ ਮਹਾਮਾਰੀ ਦੇ ਮਾਮਲੇ 59,377 ਹੈ ਅਤੇ ਉਹ ਦੇਸ਼ ਵਿਚ ਸਭ ਤੋਂ ਵੱਧ ਪ੍ਰਭਾਵਿਤ ਤੀਜਾ ਸੂਬਾ ਹੈ। ਦੂਜੇ ਨੰਬਰ 'ਤੇ ਦਿੱਲੀ ਹੈ। ਤਾਮਿਲਨਾਡੂ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 757 ਲੋਕਾਂ ਦੀ ਜਾਨ ਗਈ ਹੈ। ਮਹਾਰਾਸ਼ਟਰ ਕੁੱਲ 1,32,075 ਕੋਵਿਡ-19 ਮਾਮਲਿਆਂ ਨਾਲ ਦੇਸ਼ ਵਿਚ ਸਭ ਤੋਂ ਪ੍ਰਭਾਵਿਤ ਸੂਬਾ ਹੈ। ਇਸ ਸੂਬੇ ਵਿਚ ਕੋਵਿਡ-19 ਦੇ 6,170 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਵਿਡ-19 ਦੇ ਵਾਇਰਸ ਦੀ ਸਥਿਤੀ ਮੁਤਾਬਕ ਦਿੱਲੀ ਅਗਲੇ ਕੁਝ ਦਿਨਾਂ ਵਿਚ ਮੁੰਬਈ ਨੂੰ ਪਾਰ ਕਰ ਸਕਦੀ ਹੈ। ਦਿੱਲੀ ਸਰਕਾਰ ਵਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ ਇੱਥੇ ਹੁਣ ਤੱਕ 33,013 ਸਿਹਤਮੰਦ ਹੋ ਚੁੱਕੇ ਹਨ। ਫਿਲਹਾਲ ਦਿੱਲੀ 'ਚ 24,558 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।


Tanu

Content Editor

Related News