ਪੱਛਮੀ ਦਿੱਲੀ: ਹਸਪਤਾਲ ਦੇ ਆਪਰੇਸ਼ਨ ਥਿਏਟਰ ''ਚ ਲੱਗੀ ਭਿਆਨਕ ਅੱਗ
Friday, Jul 12, 2019 - 11:15 AM (IST)

ਨਵੀਂ ਦਿੱਲੀ—ਪੱਛਮੀ ਦਿੱਲੀ ਦੇ ਬਸਈ ਦਾਰਾਪੁਰ 'ਚ ਈ. ਐੱਸ. ਆਈ. ਹਸਪਤਾਲ ਦੇ ਆਪਰੇਸ਼ਨ ਥਿਏਟਰ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ, ਜਿਸ ਤੋਂ ਬਾਅਦ ਮਰੀਜਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ ਪਰ ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਹ ਹਾਦਸੇ ਸਵੇਰੇ 9.10 ਵਜੇ ਵਾਪਰਿਆ। ਫਾਇਰ ਬ੍ਰਿਗੇਡ ਅਧਿਕਾਰੀ ਅਤੁਲ ਗਰਗ ਨੇ ਦੱਸਿਆ ਕਿ ਹਸਪਤਾਲ ਦੀ ਤੀਜੀ ਮੰਜ਼ਿਲ 'ਤੇ ਆਪਰੇਸ਼ਨ ਥਿਏਟਰ ਦੀ ਛੱਤ 'ਤੇ ਅੱਗ ਲੱਗੀ ਸੀ ਪਰ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।