ਟਲਿਆ ਵੱਡਾ ਸੰਕਟ: ਸਮਾਂ ਰਹਿੰਦੇ ਹੋਈ ਆਕਸੀਜਨ ਦੀ ਸਪਲਾਈ, ਬਚੀ ਕੋਰੋਨਾ ਮਰੀਜ਼ਾਂ ਦੀ ਜਾਨ
Wednesday, Apr 21, 2021 - 01:35 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਕੁਝ ਵੱਡੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਆਕਸੀਜਨ ਦੀ ਖੇਪ ਮਿਲ ਗਈ ਹੈ। ਅਧਿਕਾਰੀਆਂ ਮੁਤਾਬਕ ਸਮਾਂ ਰਹਿੰਦੇ ਆਕਸੀਜਨ ਦੀ ਸਪਲਾਈ ਹੋਣ ਨਾਲ ਵੱਡਾ ਸੰਕਟ ਟਲ ਗਿਆ। ਗੰਗਾਰਾਮ ਹਸਪਤਾਲ ਨੂੰ ਨਿੱਜੀ ਵਿਕ੍ਰੇਤਾਵਾਂ ਤੋਂ ਤੜਕੇ 3 ਵਜੇ ਤੋਂ ਪਹਿਲਾਂ 4500 ਘਣ ਮੀਟਰ ਆਕਸੀਜਨ ਦੀ ਸਪਲਾਈ ਹੋਈ। ਇਕ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਨੂੰ ਬਾਅਦ ’ਚ ਇਕ ਹੋਰ ਵਿਕ੍ਰੇਤਾ ਤੋਂ 6000 ਘਣ ਮੀਟਰ ਆਕਸੀਜਨ ਦੀ ਸਪਲਾਈ ਹੋਈ। ਇਹ ਭੰਡਾਰ ਵੀਰਵਾਰ ਸਵੇਰੇ 9 ਵਜੇ ਤੱਕ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ
ਹਸਪਤਾਲ ਵਿਚ ਸਾਰੇ 132 ਆਈ. ਸੀ. ਯੂ. ਬੈੱਡਾਂ ’ਤੇ ਮਰੀਜ਼ ਹਨ। ਗੈਰ- ਆਈ. ਸੀ. ਯੂ. ਦੇ 487 ਬੈੱਡਾਂ ’ਚੋਂ ਸਿਰਫ਼ ਤਿੰਨ ਖਾਲੀ ਹਨ। ਓਧਰ ਦਿੱਲੀ ਦੇ ਸਿਹਤ ਮੰਤਰੀ ਸਤਿਯੇਂਦਰ ਜੈਨ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਕੋਰੋਨਾ ਵਾਇਰਸ ਤੋਂ ਪੀੜਤ 500 ਤੋਂ ਵੱਧ ਮਰੀਜ਼ ਆਕਸੀਜਨ ’ਤੇ ਹਨ। ਵੱਡੇ ਸੰਕਟ ਨੂੰ ਟਾਲਣ ਲਈ ਪਿਊਸ਼ ਗੋਇਲ ਕ੍ਰਿਪਾ ਕਰ ਕੇ ਆਕਸੀਜਨ ਦੀ ਸਪਲਾਈ ਬਹਾਲ ਕੀਤੀ ਜਾਵੇ। ਸਮੇਂ ’ਤੇ ਆਕਸੀਜਨ ਦੀ ਸਪਲਾਈ ਹੋਣ ਮਗਰੋਂ ਕੋਰੋਨਾ ਮਰੀਜ਼ ਦੀ ਜਾਨ ਬਚੀ ਗਈ।
ਇਹ ਵੀ ਪੜ੍ਹੋ : ਵਿਆਹਾਂ ’ਤੇ ਪਿਆ ਕੋਰੋਨਾ ਦਾ ਪਰਛਾਵਾਂ, ਅਪ੍ਰੈਲ-ਮਈ ’ਚ ਤੈਅ ਵਿਆਹ ਕੀਤੇ ਗਏ ਮੁਲਤਵੀ
ਗੁਰੂ ਤੇਗ ਬਹਾਦਰ (ਜੀ. ਟੀ. ਬੀ.) ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਕੰਪਨੀ ਤੋਂ ਭੇਜਿਆ ਗਿਆ ਆਕਸੀਜਨ ਦਾ ਟਰੱਕ ਦੇਰ ਰਾਤ ਕਰੀਬ ਡੇਢ ਵਜੇ ਉਨ੍ਹਾਂ ਕੋਲ ਪੁੱਜਾ। ਲੋਕਨਾਇਕ ਜੈਪ੍ਰ੍ਰਕਾਸ਼ ਨਾਰਾਇਣ (ਐੱਲ. ਐੱਨ. ਜੇ. ਪੀ.) ਹਸਪਤਾਲ ਦੇ ਨਿਰਦੇਸ਼ਕ ਡਾ. ਸੁਰੇਸ਼ ਕੁਮਾਰ ਨੇ ਕਿਹਾ ਕਿ ਇਕ ਵਿਕ੍ਰੇਤਾ ਵਲੋਂ ਭੇਜਿਆ ਗਿਆ ਆਕਸੀਜਨ ਦਾ ਟਰੱਕ ਤੜਕੇ 3 ਵਜੇ ਹਸਪਤਾਲ ਪਹੁੰਚਿਆ। ਐੱਲ. ਐੱਨ. ਜੇ. ਪੀ. ਅਤੇ ਜੀ. ਟੀ. ਬੀ. ਵਿਚ 400-400 ਬੈੱਡ ਹਨ ਅਤੇ ਸਾਰਿਆਂ ’ਤੇ ਮਰੀਜ਼ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਪਲਾਈ 24 ਘੰਟੇ ਤੱਕ ਚਲੇਗੀ।
ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ
ਦੱਸਣਯੋਗ ਹੈ ਕਿ ਦਿੱਲੀ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਰਿਕਾਰਡ 28,395 ਨਵੇਂ ਕੇਸ ਸਾਹਮਣੇ ਆਏ ਅਤੇ 277 ਲੋਕਾਂ ਦੀ ਮੌਤ ਤੋਂ ਬਾਅਦ ਮਹਾਮਾਰੀ ਦੀ ਭਿਆਨਕ ਹੁੰਦੀ ਸਥਿਤੀ ਸਾਹਮਣੇ ਹੈ। ਸ਼ਹਿਰ ਵਿਚ ਆਕਸੀਜਨ ਦਾ ਗੰਭੀਰ ਸੰਕਟ ਖ਼ੜ੍ਹਾ ਹੋ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਕੇਂਦਰ ਤੋਂ ਦਿੱਲੀ ਵਿਚ ਆਕਸੀਜਨ ਦੀ ਸਪਲਾਈ ਕਰਨ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ– ਕੋਰੋਨਾ ਕਾਲ 'ਚ 'ਵੈਂਟੀਲੇਟਰ' ਦੀ ਅਹਿਮੀਅਤ, ਜਾਣੋ ਮਰੀਜ਼ਾਂ 'ਤੇ ਕਿਵੇਂ ਕਰਦਾ ਹੈ ਕੰਮ ਅਤੇ ਹੋਰ ਰੋਚਕ ਜਾਣਕਾਰੀ
ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੇਕਰ ਬੁੱਧਵਾਰ ਸਵੇਰ ਤੱਕ ਆਕਸੀਜਨ ਦੀ ਨਵੇਂ ਸਿਰਿਓਂ ਸਪਲਾਈ ਨਹੀਂ ਕੀਤੀ ਗਈ ਤਾਂ ਸ਼ਹਿਰ ’ਚ ਹਾਹਾਕਾਰ ਮਚ ਜਾਵੇਗਾ। ਸਿਸੋਦੀਆ ਨੇ ਟਵੀਟ ਕੀਤਾ ਕਿ ਵੱਖ-ਵੱਖ ਹਸਪਤਾਲਾਂ ਵਿਚ ਆਕਸੀਜਨ ਦੇ ਭੰਡਾਰ ’ਤੇ ਨੋਟ ਵੀ ਸਾਂਝਾ ਕੀਤਾ। ਇਸ ਨੋਟ ਮੁਤਾਬਕ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ, ਦੀਨ ਦਿਆਲ ਉਪਾਧਿਆਏ ਹਸਪਤਾਲ, ਬੁਰਾੜੀ ਹਸਪਤਾਲ, ਅੰਬੇਡਕਰ ਹਸਪਤਾਲ, ਸੰਜੇ ਗਾਂਧੀ ਹਸਪਤਾਲ, ਬੀ. ਐੱਲ. ਕਪੂਰ ਹਸਪਤਾਲ ਅਤੇ ਮੈਕਸ ਹਸਪਤਾਲ ਪਟਪੜਗੰਜ ਉਨ੍ਹਾਂ ਹਸਪਤਾਲਾਂ ’ਚ ਸ਼ਾਮਲ ਹੈ, ਜਿੱਥੇ ਸਿਰਫ਼ 8 ਤੋਂ 12 ਘੰਟੇ ਤੱਕ ਦੀ ਆਕਸੀਜਨ ਬਚੀ ਹੈ।