ਦਿੱਲੀ : LNJP ਹਸਪਤਾਲ ''ਚ ਕੋਰੋਨਾ ਸ਼ੱਕੀ ਮਰੀਜ਼ਾਂ ਨੇ ਮਹਿਲਾ ਡਾਕਟਰ ਨਾਲ ਕੀਤੀ ਬਦਸਲੂਕੀ
Wednesday, Apr 15, 2020 - 12:56 PM (IST)

ਨਵੀਂ ਦਿੱਲੀ- ਦਿੱਲੀ 'ਚ ਬੀਤੀ ਰਾਤ ਕੋਰੋਨਾ ਸ਼ੱਕੀ ਮਰੀਜ਼ਾਂ ਨੇ ਐੱਲ.ਐੱਨ.ਜੇ.ਪੀ. (ਲੋਕਨਾਰਾਇਣ ਜੈਪ੍ਰਕਾਸ਼) ਹਸਪਤਾਲ 'ਚ ਮਹਿਲਾ ਡਾਕਟਰ ਨੂੰ ਅਪਸ਼ਬਦ ਕਹਿੰਦੇ ਹੋਏ ਬਦਸਲੂਕੀ ਕੀਤੀ ਅਤੇ ਜਦੋਂ ਡਾਕਟਰਾਂ ਨੇ ਖੁਦ ਨੂੰ ਆਪਣੇ ਕਮਰੇ 'ਚ ਬੰਦ ਕਰ ਲਿਆ ਤਾਂ ਦੋਸ਼ੀ ਮਰੀਜ਼ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਕੇ ਹੰਗਾਮਾ ਕਰਨ ਲੱਗੇ। ਰਾਤ ਦੇ ਸਮੇਂ ਸਰਜੀਕਲ ਵਾਰਡ 'ਚ ਮਰੀਜ਼ਾਂ ਦੀ ਜਾਂਚ ਕਰਨ ਗਈ ਮਹਿਲਾ ਡਾਕਟਰ 'ਤੇ ਮਰੀਜ਼ਾਂ ਨੇ ਇਤਰਾਜ਼ਯੋਗ ਟਿੱਪਣੀ ਕੀਤੀ ਅਤੇ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਤਂ ਨਾਲ ਮੌਜੂਦ ਪੁਰਸ਼ ਡਾਕਟਰ ਨੇ ਇਸ ਦਾ ਵਿਰੋਧ ਕੀਤਾ।
ਇਸ 'ਤੇ ਮਰੀਜ਼ਾਂ ਨੇ ਉਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਖੁਦ ਨੂੰ ਬਚਾਉਂਦੇ ਹੋਏ ਡਿਊਟੀ ਰੂਮ 'ਚ ਪਹੁੰਚੇ ਅਤੇ ਦਰਵਾਜ਼ਾ ਬੰਦ ਕਰ ਲਿਆ। ਇਸ ਤੋਂ ਮਰੀਜ਼ਾਂ ਦੀ ਭੀੜ ਉਨਾਂ ਦੇ ਕਮਰੇ ਵੱਲ ਦੌੜੀ ਅਤੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਉਨਾਂ ਨੂੰ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਨਾ ਹੀ ਹਾਲੇ ਤੱਕ ਕੋਈ ਕੇਸ ਦਰਜ ਕੀਤਾ ਗਿਆ ਹੈ।