ਦਿੱਲੀ ਦੇ ਹਸਪਤਾਲਾਂ 'ਚ 6-7 ਦਿਨਾਂ ਲਈ ਪੂਰੀ ਆਕਸੀਜਨ ਹੈ : ਸਤੇਂਦਰ ਜੈਨ

09/23/2020 6:08:28 PM

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਦੇ ਹਸਪਤਾਲਾਂ 'ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਸਗੋਂ ਅਗਲੇ 6-7 ਦਿਨਾਂ ਲਈ ਪੂਰੀ ਮਾਤਰਾ 'ਚ ਆਕਸੀਜਨ ਹੈ। ਦੇਸ਼ ਦੇ ਕੁਝ ਹਿੱਸਿਆਂ 'ਚ ਆਕਸੀਜਨ ਦੀ ਕਮੀ ਹੋਣ ਦੀਆਂ ਖ਼ਬਰਾਂ ਦਰਮਿਆਨ ਇਹ ਬਿਆਨ ਆਇਆ ਹੈ। ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਇਨਫੈਕਸ਼ਨ ਦੀ ਦਰ ਕੁਝ ਘੱਟ ਹੋਈ ਹੈ, ਇਸ 'ਚ ਅਗਲੇ ਇਕ ਜਾਂ 2 ਹਫ਼ਤਿਆਂ 'ਚ ਹੋਰ ਕਮੀ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ,''ਦਿੱਲੀ ਦੇ ਹਸਪਤਾਲਾਂ 'ਚ ਆਕਸੀਜਨ ਦੀ ਕੋਈ ਕਮੀ ਨਹੀਂ ਹਨ। ਮੈਂ ਸਥਿਤੀ ਦਾ ਜਾਇਜ਼ਾ ਲਿਆ। ਕੁਝ ਮੁੱਦੇ ਹਨ ਪਰ ਦਿੱਲੀ ਸਰਕਾਰ ਵਲੋਂ ਸੰਚਾਲਤ ਹਸਪਤਾਲਾਂ 'ਚ ਅਗਲੇ 8 ਦਿਨਾਂ ਲਈ ਪੂਰੀ ਮਾਤਰਾ 'ਚ ਆਕਸੀਜਨ ਹੈ।'' ਉਨ੍ਹਾਂ ਨੇ ਕਿਹਾ,''ਸਾਡਾ ਮੰਨਣਾ ਹੈ ਕਿ 7 ਦਿਨਾਂ ਲਈ ਪੂਰੀ ਆਕਸੀਜਨ ਹੋਵੇਗੀ। ਕੁਝ ਹਸਪਤਾਲਾਂ 'ਚ ਇਸ ਤੋਂ ਘੱਟ ਹੋਵੇਗੀ।''

ਜੈਨ ਨੇ ਦੱਸਿਆ ਕਿ ਦਿੱਲੀ ਨੂੰ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਕਸੀਜਨ ਦੀ ਸਪਲਾਈ ਹੁੰਦੀ ਹੈ। ਰਾਜਸਥਾਨ 'ਚ ਕੁਝ ਸਪਲਾਈਕਰਤਾਵਾਂ ਨੂੰ ਪਹਿਲਾਂ ਉੱਥੇ ਆਕਸੀਜਨ ਦੀ ਸਪਲਾਈ ਕਰਨ ਲਈ ਕਿਹਾ ਗਿਆ। ਇਨ੍ਹਾਂ ਮੁੱਦਿਆਂ 'ਤੇ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਮੰਗਲਵਾਰ ਨੂੰ ਇਨਫੈਕਸ਼ਨ ਦੀ ਦਰ 6.47 ਫੀਸਦੀ ਸੀ, ਉੱਥੇ ਹੀ ਪਿਛਲੇ 7 ਦਿਨਾਂ 'ਚ ਔਸਤ ਇਨਫੈਕਸ਼ਨ ਦਰ 7 ਫੀਸਦੀ ਰਹੀ। ਜੈਨ ਨੇ ਕਿਹਾ ਕਿ ਸਰਕਾਰ ਨਿੱਜੀ ਹਸਪਤਾਲਾਂ ਨੂੰ ਆਈ.ਸੀ.ਯੂ. ਦੇ 80 ਫੀਸਦੀ ਬਿਸਤਰ ਕੋਵਿਡ-19 ਮਰੀਜ਼ਾਂ ਲਈ ਰਾਖਵਾਂਕਰਨ ਰੱਖਣ ਲਈ ਦਿੱਲੀ ਸਰਕਾਰ ਦੇ ਆਦੇਸ਼ 'ਤੇ ਦਿੱਲੀ ਹਾਈ ਕੋਰਟ ਵਲੋਂ ਲਗਾਈ ਗਈ ਰੋਕ ਵਿਰੁੱਧ ਅਪੀਲ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ,''ਸਾਨੂੰ ਪੂਰੀ ਉਮੀਦ ਹੈ, ਅਸੀਂ ਸਾਵਧਾਨੀਪੂਰਵਕ ਵਿਚਾਰ ਕਰ ਕੇ ਆਦੇਸ਼ ਜਾਰੀ ਕੀਤੇ ਸਨ। ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਇਸ ਤਰ੍ਹਾਂ ਦੀ ਮਹਾਮਾਰੀ ਸੈਂਕੜੇ ਸਾਲਾਂ 'ਚ ਇਕ ਵਾਰ ਆਉਂਦੀ ਹੈ। ਦਿੱਲੀ ਸਰਕਾਰ ਸਥਿਤੀ ਅਨੁਸਾਰ ਕਦਮ ਚੁੱਕ ਰਹੀ ਹੈ।'' ਉਨ੍ਹਾਂ ਨੇ ਕਿਹਾ ਕਿ ਇਸ ਮੌਸਮ 'ਚ ਹੁਣ ਤੱਕ ਡੇਂਗੂ ਦੇ ਮਾਮਲੇ ਪਿਛਲੇ ਸਾਲ ਦੀ ਤੁਲਨਾ 'ਚ ਘੱਟ ਹੈ।


DIsha

Content Editor

Related News