ਦਿੱਲੀ ਹਾਈ ਕੋਰਟ ਦੀਆਂ ਸਾਰੀਆਂ 'ਬੈਂਚ' ਕੱਲ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਨਗੀਆਂ ਸੁਣਵਾਈ

Thursday, May 21, 2020 - 03:24 PM (IST)

ਦਿੱਲੀ ਹਾਈ ਕੋਰਟ ਦੀਆਂ ਸਾਰੀਆਂ 'ਬੈਂਚ' ਕੱਲ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਨਗੀਆਂ ਸੁਣਵਾਈ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਹਾਈ ਕੋਰਟ ਨੇ ਫੈਸਲਾ ਕੀਤਾ ਹੈ ਕਿ ਸ਼ੁੱਕਰਵਾਰ ਭਾਵ 22 ਮਈ ਤੋਂ ਹੁਣ ਉਸ ਦੀਆਂ ਸਾਰੀਆਂ ਬੈਂਚਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਮਹੱਤਵਪੂਰਨ ਮਾਮਲਿਆਂ ਦੀ ਰੋਜ਼ਾਨਾ ਕਰਨਗੀਆਂ ਕਰੇਗੀ। ਕੋਵਿਡ-19 ਦੀ ਵਜ੍ਹਾ ਕਰ ਕੇ ਲਾਗੂ ਲਾਕਡਾਊਨ ਦੌਰਾਨ ਹਾਈ ਕੋਰਟ ਅਤੇ ਹੇਠਲ਼ੀਆਂ ਅਦਾਲਤਾਂ ਨੇ 24 ਮਾਰਚ ਤੋਂ 19 ਮਈ ਦੌਰਾਨ 20,726 ਮਹੱਤਵਪੂਰਨ ਮਾਮਲਿਆਂ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਕੀਤੀ ਹੈ। ਹਾਈ ਕੋਰਟ ਦੇ ਮੁੱਖ ਜੱਜ ਡੀ. ਐੱਨ. ਪਟੇਲ ਅਤੇ ਹੋਰ ਜੱਜਾਂ ਦੀ ਨਵੀਂ ਪਹਿਲ ਤਹਿਤ 22 ਮਈ, 2020 ਤੋਂ ਸਾਰੀਆਂ ਬੈਂਚਾਂ ਅਤੇ ਸਿੰਗਲ ਬੈਂਚ ਕੋਰਟ ਦਾ ਆਮ ਕੰਮਕਾਜ ਮੁਲਤਵੀ ਰਹਿਣ ਦੌਰਾਨ ਵੀਡੀਓ ਕਾਨਫਰੰਸਿੰਗ ਜ਼ਰੀਏ ਹਰ ਤਰ੍ਹਾਂ ਦੇ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕਰੇਗੀ। 

ਹਾਈ ਕੋਰਟ ਦੇ ਰਜਿਸਟਰਾਰ ਜਨਰਲ ਮਨੋਜ ਜੈਨ ਦੇ ਦਫਤਰ ਤੋਂ ਜਾਰੀ ਨੋਟ ਮੁਤਾਬਕ ਸਾਰੀ ਬੈਂਚਾਂ ਰੋਜ਼ਾਨਾ ਬੈਠਣਗੀਆਂ। ਅਜੇ ਤੱਕ ਹਾਈ ਕੋਰਟ ਦੀ ਬੈਂਚ ਅਤੇ 10 ਸਿੰਗਲ ਜੱਜਾਂ ਦੀ ਬੈਂਚ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕਰਦੀ ਸੀ ਪਰ ਇਸ ਲਈ ਜੱਜ ਵਾਰੀ-ਵਾਰੀ ਬੈਂਚ 'ਚ ਬੈਠਦੇ ਸਨ। ਇਸ ਸਮੇਂ ਅਦਾਲਤ ਵਿਚ 7 ਬੈਂਚਾਂ ਅਤੇ 19 ਸਿੰਗਲ ਬੈਂਚਾਂ ਹਨ। ਇਸ ਨੋਟ ਮੁਤਾਬਕ ਜ਼ਰੂਰੀ ਮਾਮਲਿਆਂ ਨੂੰ ਸੁਚੀਬੱਧ ਕਰਨ ਲਈ ਵੈੱਬ ਲਿੰਕ ਦੇ ਜ਼ਰੀਏ ਸੰਯੁਕਤ ਰਜਿਸਟਰਾਰ ਦੇ ਸਾਹਮਣੇ ਇਸ ਜ਼ਿਕਰ ਦੀ ਮੌਜੂਦਾ ਪ੍ਰਕਿਰਿਆ ਜਾਰੀ ਰਹੇਗੀ।


author

Tanu

Content Editor

Related News