ਸ਼ਾਹੀ ਈਦਗਾਹ ਪ੍ਰਬੰਧਨ ਕਮੇਟੀ ਨੂੰ ਦਿੱਲੀ ਹਾਈ ਕੋਰਟ ਦੀ ਝਾੜ, ਕਿਹਾ- ਫਿਰਕੂ ਸਿਆਸਤ ਨਾ ਕਰੋ

Thursday, Sep 26, 2024 - 12:00 AM (IST)

ਸ਼ਾਹੀ ਈਦਗਾਹ ਪ੍ਰਬੰਧਨ ਕਮੇਟੀ ਨੂੰ ਦਿੱਲੀ ਹਾਈ ਕੋਰਟ ਦੀ ਝਾੜ, ਕਿਹਾ- ਫਿਰਕੂ ਸਿਆਸਤ ਨਾ ਕਰੋ

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਹਾਈ ਕੋਰਟ ਨੇ ਸ਼ਾਹੀ ਈਦਗਾਹ ਪ੍ਰਬੰਧਨ ਕਮੇਟੀ ਨੂੰ ‘ਨਿੰਦਣਯੋਗ ਦਲੀਲਾਂ’ ਦੇਣ ’ਤੇ ਝਾੜ ਪਾਉਂਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਝਾਂਸੀ ਦੀ ਰਾਣੀ ਲਕਸ਼ਮੀਬਾਈ ‘ਕੌਮ ਦਾ ਮਾਣ’ ਹੈ ਅਤੇ ਇਤਿਹਾਸ ਨੂੰ ‘ਫਿਰਕੂ ਸਿਆਸੀ’ ਆਧਾਰ ’ਤੇ ਨਹੀਂ ਵੰਡਣਾ ਚਾਹੀਦਾ।

ਕਮੇਟੀ ਨੇ ਸਦਰ ਬਾਜ਼ਾਰ ’ਚ ਸਥਿਤ ਸ਼ਾਹੀ ਈਦਗਾਹ ਪਾਰਕ ਵਿਚ ਰਾਣੀ ਲਕਸ਼ਮੀਬਾਈ ਦੀ ਮੂਰਤੀ ਲਾਉਣ ਖਿਲਾਫ ਪਟੀਸ਼ਨ ਦਾਖਲ ਕੀਤੀ ਹੈ, ਜਿਸ ਉੱਪਰ ਸੁਣਵਾਈ ਦੌਰਾਨ ਅਦਾਲਤ ਨੇ ਇਹ ਟਿੱਪਣੀ ਕੀਤੀ।

ਹਾਈ ਕੋਰਟ ਨੇ ਕਿਹਾ ਕਿ ਕਮੇਟੀ ਦਾ ਇਰਾਦਾ ਅਦਾਲਤ ਦੇ ਮਾਧਿਅਮ ਰਾਹੀਂ ਫਿਰਕੂ ਸਿਆਸਤ ਕਰਨਾ ਹੈ ਅਤੇ ਮਾਮਲੇ ਨੂੰ ਧਾਰਮਿਕ ਰੰਗ ਦਿੱਤਾ ਜਾ ਰਿਹਾ ਹੈ। ਨਾਮਜ਼ਦ ਮੁੱਖ ਜੱਜ ਮਨਮੋਹਨ ਤੇ ਜਸਟਿਸ ਤੁਸ਼ਾਰ ਰਾਵ ਗੇਡੇਲਾ ਦੀ ਬੈਂਚ ਨੇ ਕਿਹਾ,‘‘ਇਸ ਨੂੰ ਧਾਰਮਿਕ ਰੰਗ ਦਿੱਤਾ ਜਾ ਰਿਹਾ ਹੈ। ਇਹ ਮਾਣ ਦੀ ਗੱਲ ਹੈ ਕਿ ਤੁਹਾਡੇ ਕੋਲ ਇਹ ਮੂਰਤੀ ਹੈ। ਇਕ ਪਾਸੇ ਅਸੀਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰ ਰਹੇ ਹਾਂ। ਉਹ ਸਾਰੀਆਂ ਧਾਰਮਿਕ ਹੱਦਾਂ ਤੋਂ ਪਰ੍ਹੇ ਕੌਮ ਦਾ ਮਾਣ ਹੈ ਅਤੇ ਤੁਸੀਂ ਇਹ ਧਾਰਮਿਕ ਆਧਾਰ ’ਤੇ ਕਰ ਰਹੇ ਹੋ। ਇਤਿਹਾਸ ਨੂੰ ਫਿਰਕੂ ਸਿਆਸਤ ਦੇ ਆਧਾਰ ’ਤੇ ਨਾ ਵੰਡੋ।’’

ਸਿੰਗਲ ਜੱਜ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਕਮੇਟੀ ਦੀ ਅਪੀਲ ’ਤੇ ਸੁਣਵਾਈ ਕਰ ਰਹੀ ਬੈਂਚ ਨੇ ਸਦਰ ਬਾਜ਼ਾਰ ’ਚ ਸਥਿਤ ਸ਼ਾਹੀ ਈਦਗਾਹ ਵਿਚ ‘ਝਾਂਸੀ ਦੀ ਰਾਣੀ’ ਦੀ ਮੂਰਤੀ ਸਥਾਪਤ ਕਰਨ ’ਤੇ ਰੋਕ ਲਾਉਣ ਸਬੰਧੀ ਪਟੀਸ਼ਨ ਇਸ ਆਧਾਰ ’ਤੇ ਖਾਰਜ ਕਰ ਦਿੱਤੀ ਕਿ ਪਟੀਸ਼ਨ ਵਿਚ ਕੋਈ ਕਾਰਨ ਨਹੀਂ ਦੱਸਿਆ ਗਿਆ।


author

Rakesh

Content Editor

Related News