ਡੇਂਗੂ-ਚਿਕਨਗੁਨੀਆ ਦੀ ਸਮੱਸਿਆ ''ਤੇ HC ਨੇ ਜਤਾਈ ਚਿੰਤਾ, ਸਰਕਾਰ ਨੂੰ ਜਾਰੀ ਕੀਤਾ ਨੋਟਿਸ

Monday, May 24, 2021 - 05:41 PM (IST)

ਡੇਂਗੂ-ਚਿਕਨਗੁਨੀਆ ਦੀ ਸਮੱਸਿਆ ''ਤੇ HC ਨੇ ਜਤਾਈ ਚਿੰਤਾ, ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਮੱਛਰਾਂ ਦੀ ਸਮੱਸਿਆ 'ਤੇ ਚਿੰਤਾ ਜਤਾਉਂਦੇ ਹੋਏ ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਤੁਰੰਤ ਸਥਿਤੀ 'ਤੇ ਕੰਟਰੋਲ ਨਹੀਂ ਕੀਤਾ ਗਿਆ ਤਾਂ ਕੋਰੋਨਾ ਮਹਾਮਾਰੀ ਦਰਮਿਆਨ, ਰੋਗਵਾਹਕ ਜੰਤੂਆਂ ਨਾਲ ਫ਼ੈਲਣ ਵਾਲੀਆਂ ਬੀਮਾਰੀਆਂ ਵੱਧ ਸਕਦੀਆਂ ਹਨ, ਜਿਸ ਨਾਲ ਸਥਿਤੀ ਹੋਰ ਖ਼ਤਰਨਾਕ ਹੋ ਸਕਦੀ ਹੈ। ਜੱਜ ਵਿਪਿਨ ਸਾਂਘੀ ਅਤੇ ਜੱਜ ਜਸਮੀਤ ਸਿੰਘ ਦੀ ਇਕ ਬੈਂਚ ਨੇ ਦਿੱਲੀ 'ਚ ਮੱਛਰਾਂ ਦੀ ਸਮੱਸਿਆ 'ਤੇ ਖ਼ੁਦ ਨੋਟਿਸ ਲੈਂਦੇ ਹੋਏ ਕਿਹਾ ਕਿ ਮਹਾਮਾਰੀ ਦੇ ਮੱਦੇਨਜ਼ਰ ਦਿੱਲੀ ਸਰਕਾਰ ਅਤੇ ਬਾਡੀ ਸੰਸਥਾਵਾਂ ਵਲੋਂ ਚੁੱਕੇ ਗਏ ਕਦਮ ਪੂਰੇ ਨਹੀਂ ਹਨ।

PunjabKesariਅਦਾਲਤ ਨੇ ਦਿੱਲੀ ਸਰਕਾਰ, ਤਿੰਨੋਂ ਨਗਰ ਨਿਗਮ, ਦਿੱਲੀ ਛਾਉਣੀ ਅਤੇ ਨਵੀਂ ਦਿੱਲੀ ਨਗਰ ਪ੍ਰੀਸ਼ਦ ਨੂੰ ਨਿਰਦੇਸ਼ ਦਿੱਤਾ ਕਿ ਉਹ ਮੱਛਰਾਂ ਦੀ ਸਮੱਸਿਆ ਦੇ ਛੁਟਕਾਰੇ ਲਈ ਚੁੱਕੇ ਗਏ ਕਦਮਾਂ ਅਤੇ ਭਾਵੀ ਕਾਰਵਾਈ 'ਤੇ ਆਪਣੀ ਸਥਿਤੀ ਰਿਪੋਰਟ ਪੇਸ਼ ਕਰੇ। ਹਾਈ ਕੋਰਟ ਨੇ ਡੇਂਗੂ ਅਤੇ ਚਿਕਨਗੁਨੀਆ ਨਾਲ ਨਜਿੱਠਣ ਲਈ ਰਾਜ ਸਰਕਾਰ ਅਤੇ ਨਗਰ ਬਾਡੀਆਂ ਨੂੰ ਉਨ੍ਹਾਂ ਦੀ ਤਿਆਰੀਆਂ 'ਤੇ ਨੋਟਿਸ ਜਾਰੀ ਹੈ। ਮਾਮਲੇ ਦੀ ਅਗਲੀ ਸੁਣਵਾਈ ਚੀਫ਼ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ 28 ਮਈ ਨੂੰ ਹੋਵੇਗੀ।


author

DIsha

Content Editor

Related News