ਦਿੱਲੀ ਅਗਨੀਕਾਂਡ: ਹਾਈ ਕੋਰਟ ਨੇ CBI ਤੋਂ ਜਾਂਚ ਕਰਵਾਉਣ ਸਬੰਧੀ ਕੀਤਾ ਇਨਕਾਰ
Tuesday, Dec 10, 2019 - 04:49 PM (IST)

ਨਵੀਂ ਦਿੱਲੀ—ਦਿੱਲੀ ਹਾਈ ਕੋਰਟ ਨੇ ਅੱਜ ਭਾਵ ਮੰਗਲਵਾਰ ਨੂੰ ਇਕ ਜਨਤਿਕ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ, ਜਿਸ 'ਚ ਅਨਾਜ ਮੰਡੀ ਇਲਾਕੇ 'ਚ ਸਥਿਤ ਇਮਾਰਤ 'ਚ ਵਾਪਰੇ ਹਾਦਸੇ ਦੀ ਨਿਆਂਇਕ ਜਾਂਚ ਅਤੇ ਸੀ.ਬੀ.ਆਈ. ਜਾਂ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਦੱਸ ਦੇਈਏ ਕਿ ਦਿੱਲੀ ਇਮਾਰਤ 'ਚ ਐਤਵਾਰ ਦੀ ਸਵੇਰਸਾਰ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਸੀ। ਚੀਫ ਜਸਟਿਸ ਡੀ.ਐੱਨ. ਪਟੇਲ ਅਤੇ ਜਸਟਿਸ ਸੀ.ਹਰਿਸ਼ੰਕਰ ਦੀ ਬੈਂਚ ਨੇ ਕਿਹਾ ਹੈ ਕਿ ਅੱਗ 8 ਦਸੰਬਰ ਨੂੰ ਲੱਗੀ ਅਤੇ ਅਦਾਲਤ ਦਾ ਇਸ 'ਚ ਦਖਲ ਦੇਣਾ ਜਲਦਬਾਜ਼ੀ ਹੋਵੇਗੀ, ਕਿਉਂਕਿ ਹੁਣ ਇਸ ਨਾਲ ਨਜਿੱਠਣ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ 'ਤੇ ਚਰਚਾ ਕਰ ਰਹੇ ਹਨ। ਵਕੀਲ ਅਵਧ ਕੌਸ਼ਿਕ ਦੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਅਦਾਲਤ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ 'ਚ ਅਧਿਕਾਰੀ ਇਕ ਉਚਿਤ ਸਮੇਂ ਬਾਅਦ ਜੇਕਰ ਕਾਰਵਾਈ ਨਹੀਂ ਕਰਦੇ ਹਨ ਤਾਂ ਉਹ ਫਿਰ ਤੋਂ ਪਟੀਸ਼ਨ ਦਾਇਰ ਕਰ ਸਕਦੇ ਹਨ।