ਦਿੱਲੀ ''ਚ ਕੋਰੋਨਾ ਦੇ ਸਭ ਤੋਂ ਜ਼ਿਆਦਾ 2,224 ਨਵੇਂ ਮਾਮਲੇ, ਗਿਣਤੀ 41,000 ਤੋਂ ਪਾਰ
Sunday, Jun 14, 2020 - 11:47 PM (IST)
ਦਿੱਲੀ- ਦਿੱਲੀ 'ਚ ਐਤਵਾਰ ਨੂੰ ਕੋਵਿਡ-19 ਦੇ ਸਭ ਤੋਂ ਜ਼ਿਆਦਾ 2,224 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 41,000 ਤੋਂ ਪਾਰ ਚੱਲ ਗਈ। ਰਾਜਧਾਨੀ 'ਚ ਕੋਵਿਡ-19 ਨਾਲ ਹੋਣ ਵਾਲੀ ਮੌਤਾਂ ਦੀ ਗਿਣਤੀ 1,327 ਤੱਕ ਪਹੁੰਚ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਦਿੱਲੀ 'ਚ ਲਗਾਤਾਰ ਤੀਜੇ ਦਿਨ ਐਤਵਾਰ ਨੂੰ 2,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ ਬੀਤੇ 12 ਜੂਨ ਨੂੰ ਸਭ ਤੋਂ ਜ਼ਿਆਦਾ 2,137 ਨਵੇਂ ਮਾਮਲੇ ਸਾਹਮਣੇ ਆਏ ਸਨ। ਸਿਹਤ ਵਿਭਾਗ ਨੇ ਬੁਲੇਟਿਨ ਦੇ ਅਨੁਸਾਰ ਪਿਛਲੇ 24 ਘੰਟਿਆਂ 'ਚ ਦਿੱਲੀ 'ਚ ਕੋਵਿਡ-19 ਨਾਲ 54 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁਲੇਟਿਨ ਦੇ ਅਨੁਸਾਰ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਚੱਲਦੇ ਮ੍ਰਿਤਕ ਗਿਣਤੀ ਵੱਧ ਕੇ 1,327 ਤੱਕ ਪਹੁੰਚ ਗਈ ਤੇ ਪੀੜਤ ਦੇ ਕੁੱਲ ਮਾਮਲੇ 41,182 ਤੱਕ ਪਹੁੰਚ ਗਏ।