ਦਿੱਲੀ ''ਚ ਬੰਦੂਕ ਦੀ ਨੋਕ ''ਤੇ ਨਕਾਬਪੋਸ਼ਾਂ ਨੇ ਕੀਤੀ ਪਰਿਵਾਰ ਤੋਂ ਲੁੱਟ

07/01/2019 4:20:38 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪੱਛਮ-ਉੱਤਰ ਮਾਡਲ ਟਾਊਨ ਇਲਾਕੇ 'ਚ ਤਿੰਨ ਨਕਾਬਪੋਸ਼ ਹਮਲਾਵਰਾਂ ਨੇ ਬੰਦੂਕ ਦੀ ਨੋਕ 'ਤੇ ਇਕ ਪਰਿਵਾਰ ਨੂੰ ਲੁੱਟ ਲਿਆ। ਲੁੱਟਖੋਹ ਕੇ ਜਦੋਂ ਇਹ ਤਿੰਨੋਂ ਹਮਲਾਵਰ ਦੌੜ ਰਹੇ ਸਨ, ਉਦੋਂ ਪੁਲਸ ਨੇ ਉਨ੍ਹਾਂ ਨੂੰ ਘੇਰ ਲਿਆ। ਪੁਲਸ ਵਲੋਂ ਘੇਰੇ ਜਾਣ 'ਤੇ ਉਨ੍ਹਾਂ ਨੇ ਗਸ਼ਤੀ ਦਲ 'ਤੇ ਗੋਲੀਆਂ ਚਲਾਈਆਂ। ਪੁਲਸ ਨੇ ਜਵਾਬੀ ਕਾਰਵਾਈ ਕੀਤੀ ਪਰ ਹਮਲਾਵਰ ਉੱਥੋਂ ਦੌੜਨ 'ਚ ਸਫ਼ਲ ਹੋ ਗਏ। ਉਨ੍ਹਾਂ ਨੂੰ ਲੱਭਣ 'ਚ ਪੁਲਸ ਜੁਟੀ ਹੋਈ ਹੈ। ਪੁਲਸ ਅਨੁਸਾਰ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਸ਼ਨੀਵਾਰ ਦੀ ਰਾਤ ਨੂੰ ਵਰੁਣ ਬਹਿਲ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਾਰ 'ਤੇ ਘਰ ਆਏ ਅਤੇ ਗੱਡੀ ਖੜ੍ਹੀ ਕਰ ਕੇ ਜਦੋਂ ਉਹ ਮੁੱਖ ਦੁਆਰ ਕੋਲ ਜਾ ਰਹੇ ਸਨ, ਉਦੋਂ ਅਚਾਨਕ ਤਿੰਨ ਨਵਾਬਪੋਸ਼ ਵਿਅਕਤੀ ਉੱਥੇ ਆ ਗਏ ਅਤੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਬੰਦੂਕ ਦਾ ਡਰ ਦਿਖਾਇਆ।

ਉਨ੍ਹਾਂ ਨੇ ਵਰੁਣ ਦਾ ਬਟੁਆ ਲੈ ਲਿਆ, ਜਿਸ 'ਚ 19 ਹਜ਼ਾਰ ਰੁਪਏ ਨਕਦ ਅਤੇ ਸੋਨੇ ਦਾ ਬ੍ਰੇਸਲੇਟ ਸੀ। ਤੀਜੇ ਨਕਾਬਪੋਸ਼ ਵਿਅਕਤੀ ਨੇ ਉਨ੍ਹਾਂ ਦੀ ਪਤਨੀ ਦਾ ਮੋਬਾਇਲ ਖੋਹ ਲਿਆ, ਜੋ ਬੱਚਿਆਂ ਨਾਲ ਗੱਡੀ 'ਚ ਬੈਠੀ ਸੀ। ਪੁਸ ਡਿਪਟੀ ਕਮਿਸ਼ਨਰ (ਪੱਛਮ-ਉੱਤਰ) ਵਿਜਯੰਤ ਆਰੀਆ ਨੇ ਦੱਸਿਆ ਕਿ ਵਰੁਣ ਨੇ ਤੁਰੰਤ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਪਰ ਨੇੜੇ-ਤੇੜੇ ਹੀ ਖੜ੍ਹੀ ਆਦਰਸ਼ ਨਗਰ ਥਾਣੇ ਦੀ ਗਸ਼ਤੀ ਪਾਰਟੀ ਨੂੰ ਤਿੰਨਾਂ ਵਿਅਕਤੀਆਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ ਅਤੇ ਉਸ ਨੇ ਉਸ ਦਾ ਪਿੱਛਾ ਕੀਤਾ। ਦੋਹਾਂ ਪੱਖਾਂ ਦਰਮਿਆਨ ਮੁਕਾਬਲਾ ਹੋਇਆ ਅਤੇ ਤਿੰਨੋਂ ਹਮਲਾਵਰ ਦੌੜਨ 'ਚ ਕਾਮਯਾਬ ਹੋ ਗਏ। ਆਰੀਆ ਅਨੁਸਾਰ ਵਰੁਣ ਨੇ ਐਤਵਾਰ ਨੂੰ ਦੁਪਹਿਰ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


DIsha

Content Editor

Related News