ਮੁੱਖ ਸਕੱਤਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਕੇਜਰੀਵਾਲ ਸਰਕਾਰ ਨੇ CBI ਨੂੰ ਭੇਜੀ ਜ਼ਮੀਨ ਘਪਲੇ ਦੀ ਰਿਪੋਰਟ

Thursday, Nov 16, 2023 - 01:22 PM (IST)

ਮੁੱਖ ਸਕੱਤਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਕੇਜਰੀਵਾਲ ਸਰਕਾਰ ਨੇ CBI ਨੂੰ ਭੇਜੀ ਜ਼ਮੀਨ ਘਪਲੇ ਦੀ ਰਿਪੋਰਟ

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਬਾਮਨੋਲੀ ਜ਼ਮੀਨ ਐਕਵਾਇਰ ਮਾਮਲੇ ਵਿਚ ਮੁੱਖ ਸਕੱਤਰ ਨਰੇਸ਼ ਕੁਮਾਰ 'ਤੇ  'ਮਿਲੀਭੁਗਤ' ਦਾ ਦੋਸ਼ ਲਾਉਣ ਵਾਲੀ ਆਪਣੀ ਵਿਜੀਲੈਂਸ ਮੰਤਰੀ ਦੀ ਰਿਪੋਰਟ ਸੀ. ਬੀ. ਆਈ. ਅਤੇ ਈ. ਡੀ. ਨੂੰ ਭੇਜ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਨ ਨਾਲ ਹੀ ਕਿਹਾ ਕਿ 'ਸਵਾਰਥੀ ਹਿੱਤਾਂ' ਕਾਰਨ ਲੋਕ ਉਨ੍ਹਾਂ 'ਤੇ ਚਿੱਕੜ ਉਛਾਲ ਰਹੇ ਹਨ। ਇਸ ਤੋਂ ਪਹਿਲਾਂ ਵਿਜੀਲੈਂਸ ਮੰਤਰੀ ਆਤਿਸ਼ੀ ਨੇ 670 ਪੰਨਿਆਂ ਵਾਲੀ ਰਿਪੋਰਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਵਲੋਂ ਉਪ ਰਾਜਪਾਲ ਵੀ. ਕੇ. ਸਕਸੈਨਾ ਨੂੰ ਸੌਂਪੀ ਗਈ। 

ਇਹ ਵੀ ਪੜ੍ਹੋ- ਮੁੱਖ ਸਕੱਤਰ ਨਰੇਸ਼ ਨੇ ਪੁੱਤਰ ਨੂੰ ਪਹੁੰਚਾਇਆ 850 ਕਰੋੜ ਦਾ ਫਾਇਦਾ, ਆਤਿਸ਼ੀ ਨੇ CM ਕੇਜਰੀਵਾਲ ਨੂੰ ਸੌਂਪੀ ਰਿਪੋਰਟ

ਰਿਪੋਰਟ 'ਚ ਨਰੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਮਾਮਲੇ ਵਿਚ ਲਾਭ ਦਾ ਪੱਧਰ 897 ਕਰੋੜ ਤੋਂ ਵਧ ਸੀ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਮਨਜ਼ੂਰੀ ਮਿਲਣ ਮਗਰੋਂ ਰਿਪੋਰਟ ਨੂੰ ਸੀ. ਬੀ. ਆਈ. ਅਤੇ ਈ. ਡੀ. ਕੋਲ ਭੇਜਿਆ ਗਿਆ। ਪੱਛਮੀ ਦਿੱਲੀ ਦੇ ਬਾਮਨੋਲੀ ਪਿੰਡ ਵਿਚ 19 ਏਕੜ ਜ਼ਮੀਨ ਦੇ ਐਕਵਾਇਰ ਦਾ ਮੁਆਵਜ਼ਾ 41 ਕਰੋੜ ਰੁਪਏ ਤੋਂ ਵਧਾ ਕੇ 353 ਕਰੋੜ ਰੁਪਏ ਕਰ ਦਿੱਤਾ ਗਿਆ ਸੀ ਪਰ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸੌਦੇ ਵਿਚ 'ਫਾਇਦਿਆਂ ਦਾ ਅਣਉਚਿਤ ਪੱਧਰ' 897 ਕਰੋੜ ਰੁਪਏ ਤੋਂ ਵੱਧ ਸੀ। 

ਇਹ ਵੀ ਪੜ੍ਹੋ- ਦਿੱਲੀ ਦੇ ਚੀਫ਼ ਸੈਕਟਰੀ ਦੀਆਂ ਵਧੀਆਂ ਮੁਸ਼ਕਿਲਾਂ! ਕੇਜਰੀਵਾਲ ਨੇ LG ਨੂੰ ਭੇਜੀ ਸਸਪੈਂਡ ਕਰਨ ਦੀ ਸਿਫਾਰਿਸ਼

ਵਿਜੀਲੈਂਸ ਮੰਤਰੀ ਦੀ ਰਿਪੋਰਟ ਇਕ ਸ਼ਿਕਾਇਤ ਦੇ ਸਬੰਧ 'ਚ ਕੀਤੀ ਗਈ ਜਾਂਚ 'ਤੇ ਅਧਾਰਿਤ ਹੈ। ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਮੁੱਖ ਸਕੱਤਰ ਦੇ ਪੁੱਤਰ ਦੀ ਨਿਯੁਕਤੀ ਇਕ ਵਿਅਕਤੀ ਵਲੋਂ ਕੀਤੀ ਗਈ ਸੀ ਜੋ ਬਾਮਨੋਲੀ 'ਚ ਲਾਭਪਾਤਰੀ ਜ਼ਮੀਨ ਮਾਲਕਾਂ ਦਾ ਰਿਸ਼ਤੇਦਾਰ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News